Mukesh Ambani Reliance Industries: ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੇ ਰਿਟੇਲ ਕਾਰੋਬਾਰ ਵਿੱਚ ਬਹੁ ਰਾਸ਼ਟਰੀ ਈ-ਕਾਮਰਸ ਕੰਪਨੀ Amazon 20 ਅਰਬ ਡਾਲਰ (ਲਗਭਗ 1.5 ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰ ਸਕਦੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਿਲਾਇੰਸ ਆਪਣੇ ਰਿਟੇਲ ਕਾਰੋਬਾਰ ਵਿੱਚ 40 ਪ੍ਰਤੀਸ਼ਤ ਤੱਕ ਦੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਰਿਲਾਇੰਸ ਦੇ ਜਿਓ ਪਲੇਟਫਾਰਮ ਵਿੱਚ ਨਿਵੇਸ਼ ਤੋਂ ਬਾਅਦ ਸਿਲਵਰ ਲੇਕ ਪਾਰਟਨਰਜ਼ (SLP) ਨੇ ਰਿਟੇਲ ਵਿੱਚ ਸੱਟਾ ਲਗਾਇਆ ਹੈ। ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਨਿਵੇਸ਼ਕ ਕੰਪਨੀ ਸਿਲਵਰ ਲੇਕ 7500 ਕਰੋੜ ਦਾ ਨਿਵੇਸ਼ ਕਰੇਗੀ। ਇਸਦੇ ਬਦਲੇ ਵਿੱਚ ਕੰਪਨੀ ਨੂੰ ਰਿਲਾਇੰਸ ਰਿਟੇਲ ਵਿੱਚ 1.75 ਪ੍ਰਤੀਸ਼ਤ ਹਿੱਸੇਦਾਰੀ ਮਿਲੇਗੀ।
ਦੱਸ ਦੇਈਏ ਕਿ ਇਸ ਦੇ ਲਈ ਰਿਲਾਇੰਸ ਰਿਟੇਲ ਦੀ ਕੀਮਤ 4.21 ਲੱਖ ਕਰੋੜ ਰੁਪਏ ਨਿਰਧਾਰਤ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਿਲਵਰ ਲੇਕ ਨੇ ਰਿਲਾਇੰਸ ਦੇ ਜਿਓ ਪਲੇਟਫਾਰਮ ਵਿੱਚ 1.35 ਅਰਬ ਡਾਲਰ ਯਾਨੀ ਤਕਰੀਬਨ 10 ਹਜ਼ਾਰ ਕਰੋੜ ਰੁਪਏ ਦੀ ਹਿੱਸੇਦਾਰੀ ਖਰੀਦੀ ਹੈ।