People Bank of China: ਦੇਸ਼ ਵਿੱਚ ਚੀਨੀ ਚੀਜ਼ਾਂ ਦੇ ਬਾਈਕਾਟ ਅਤੇ ਚੀਨ ਵਿਰੋਧੀ ਵਾਤਾਵਰਣ ਦੇ ਵਿਚਾਲੇ ਖ਼ਬਰਾਂ ਆ ਰਹੀਆਂ ਹਨ ਕਿ ਪੀਪਲਜ਼ ਬੈਂਕ ਆਫ਼ ਚਾਈਨਾ ਨੇ ICICI ਵਿੱਚ ਹਿੱਸੇਦਾਰੀ ਖਰੀਦੀ ਹੈ। ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਇਸ ਨਾਲ ਰਾਸ਼ਟਰੀ ਹਿੱਤ ਲਈ ਕੋਈ ਖਤਰਾ ਨਹੀਂ ਹੈ। ਪਿਛਲੇ ਸਾਲ ਮਾਰਚ ਵਿੱਚ ਚੀਨ ਦੇ ਕੇਂਦਰੀ ਬੈਂਕ ਨੇ HDFC ਵਿੱਚ ਆਪਣੇ ਨਿਵੇਸ਼ ਨੂੰ 1 ਪ੍ਰਤੀਸ਼ਤ ਤੋਂ ਵੱਧ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਸ ‘ਤੇ ਕਾਫੀ ਹੰਗਾਮਾ ਹੋਇਆ ਸੀ। ਪੀਪਲਜ਼ ਬੈਂਕ ਆਫ ਚਾਈਨਾ ਮੀਊਚੂਅਲ ਫੰਡਾਂ, ਬੀਮਾ ਕੰਪਨੀਆਂ ਸਣੇ ਉਨ੍ਹਾਂ 357 ਸੰਸਥਾਗਤ ਨਿਵੇਸ਼ਕਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ICICI ਬੈਂਕ ਦੀ ਯੋਗ ਸੰਸਥਾਗਤ ਪਲੇਸਮੈਂਟ (QIP) ਆਫਰ ਵਿੱਚ 15,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ICICI ਬੈਂਕ ਨੇ ਪੂੰਜੀ ਜੁਟਾਉਣ ਲਈ ਸੰਸਥਾਗਤ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦਾ ਟੀਚਾ ਸਿਰਫ ਪਿਛਲੇ ਹਫਤੇ ਪੂਰਾ ਹੋਇਆ ਹੈ।
ਦਰਅਸਲ, ਚੀਨ ਦੇ ਕੇਂਦਰੀ ਬੈਂਕ ਨੇ ICICI ਵਿੱਚ ਸਿਰਫ 15 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ ਇਹ ਨਿਵੇਸ਼ ਯੋਗ ਸੰਸਥਾਗਤ ਪਲੇਸਮੈਂਟ ਰਾਹੀਂ ਕੀਤਾ ਗਿਆ ਹੈ। ਹੋਰ ਵਿਦੇਸ਼ੀ ਨਿਵੇਸ਼ਕਾਂ ਵਿੱਚ ਸਿੰਗਾਪੁਰ ਦੀ ਸਰਕਾਰ, ਮੋਰਗਨ ਇਨਵੈਸਟਮੈਂਟ, ਸੋਸਾਈਟੇ ਜਨਰਾਲੇ ਆਦਿ ਸ਼ਾਮਿਲ ਹਨ। ਮਾਹਰ ਕਹਿੰਦੇ ਹਨ ਕਿ ਬੈਂਕਿੰਗ ਭਾਰਤ ਵਿੱਚ ਬਹੁਤ ਨਿਯਮਤ ਕਾਰੋਬਾਰ ਹੈ, ਜੋ ਕਿ ਰਿਜ਼ਰਵ ਬੈਂਕ ਦੀ ਸਖਤ ਨਿਗਰਾਨੀ ਹੇਠ ਹੈ, ਇਸ ਲਈ ਇਹ ਰਾਸ਼ਟਰੀ ਹਿੱਤ ਲਈ ਕੋਈ ਖ਼ਤਰਾ ਨਹੀਂ ਖੜਾ ਕਰ ਸਕਦਾ ।
ਦੱਸ ਦੇਈਏ ਕਿ ਚੀਨ ਦਾ ਕੇਂਦਰੀ ਬੈਂਕ ਹੁਣ ਅਮਰੀਕਾ ਦੀ ਬਜਾਏ ਭਾਰਤ ਵਰਗੇ ਹੋਰ ਦੇਸ਼ਾਂ ਵਿੱਚ ਨਿਵੇਸ਼ ਵਧਾ ਰਿਹਾ ਹੈ । ਪਿਛਲੇ ਸਾਲ ਮਾਰਚ ਵਿੱਚ ਚੀਨ ਦੇ ਕੇਂਦਰੀ ਬੈਂਕ ਨੇ HDFC ਵਿੱਚ ਆਪਣੇ ਨਿਵੇਸ਼ ਨੂੰ 1 ਪ੍ਰਤੀਸ਼ਤ ਤੋਂ ਵੱਧ ਕਰ ਦਿੱਤਾ ਸੀ। ਫਿਰ ਇਸ ‘ਤੇ ਕਾਫੀ ਹੰਗਾਮਾ ਹੋਇਆ ਸੀ । ਇਸ ਤੋਂ ਬਾਅਦ ਸਰਕਾਰ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਲਈ ਨਿਯਮਾਂ ਨੂੰ ਵੀ ਸਖਤ ਕਰ ਦਿੱਤਾ ਸੀ।