SBI doorstep banking service: ਜੇ ਤੁਸੀਂ ਵੀ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਗਾਹਕ ਹੋ ਤਾਂ ਬੈਂਕ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਹੁਣ ਘਰ ‘ਤੇ ਹੀ ਉਪਲਬਧ ਕਰਵਾਈਆਂ ਜਾਂਦੀਆਂ ਹਨ। ਯਾਨੀ ਤੁਹਾਨੂੰ ਉਨ੍ਹਾਂ ਸਾਰੇ ਕੰਮਾਂ ਲਈ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੈ। ਸਟੇਟ ਬੈਂਕ (SBI) ਵੱਲੋਂ ਗ੍ਰਾਹਕਾਂ ਨੂੰ ਡੋਰਸਟੈਪ ਬੈਂਕਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਹੂਲਤ ਵਿੱਚ ਤੁਹਾਨੂੰ ਬੈਂਕ ਵੱਲੋਂ ਗੈਰ ਵਿੱਤੀ ਸੇਵਾਵਾਂ ਜਿਵੇਂ ਚੈੱਕ, ਡਿਮਾਂਡ ਡਰਾਫਟ, ਪੇਅ ਆਰਡਰ ਆਦਿ ਦਾ ਪਿਕ ਅਪ, ਅਕਾਊਂਟ ਸਟੇਟਮੈਂਟ ਬੇਨਤੀ, ਟਰਮ ਡਿਪਾਜ਼ਿਟ ਰਸੀਦ ਬੈਂਕ ‘ਤੇ ਹੀ ਪਹੁੰਚ ਦਿੱਤੀ ਜਾਂਦੀ ਹੈ। ਆਓ ਅਸੀਂ ਤੁਹਾਨੂੰ ਇਸ ਬੈਂਕਿੰਗ ਦੀ ਵਿਸ਼ੇਸ਼ਤਾ ਬਾਰੇ ਦੱਸਦੇ ਹਾਂ-
SBI ਦੀ ਅਧਿਕਾਰਤ ਵੈਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਗ੍ਰਾਹਕਾਂ ਨੂੰ ਬੈਂਕ ਵੱਲੋਂ ਨਕਦ ਪਿਕਅਪ, ਨਕਦ ਡਿਲਿਵਰੀ, ਚੈੱਕ ਰਿਸੀਵ ਕਰਨਾ, ਚੈੱਕ ਮੰਗਵਾਉਣ, ਲਾਈਫ ਸਰਟੀਫਿਕੇਟ ਪਿਕਅਪ, ਕੇਵਾਈਸੀ ਦਸਤਾਵੇਜ਼ ਦੀ ਪਿਕਅਪ, ਡਰਾਫਟ ਦੀ ਡਿਲੀਵਰੀ, ਫਾਰਮ 15 ਦੀ ਪਿਕਅਪ ਵਰਗੀਆਂ ਬਹੁਤ ਸੁਵਿਧਾਵਾਂ ਮਿਲਦੀਆਂ ਹਨ। ਸਟੇਟ ਬੈਂਕ ਆਫ਼ ਇੰਡੀਆ (SBI) ਦੀ ਘੱਟੋ-ਘੱਟ ਸੀਮਾ 1000 ਰੁਪਏ ਅਤੇ ਵੱਧ ਤੋਂ ਵੱਧ 20,000 ਰੁਪਏ ਦੀ ਹੈ। ਨਕਦ ਕਢlਵਾਉਣ ਲਈ ਬੇਨਤੀ ਕਰਨ ਤੋਂ ਪਹਿਲਾਂ ਬੈਂਕ ਖਾਤੇ ਵਿੱਚ ਲੋੜੀਂਦਾ ਸੰਤੁਲਨ ਰੱਖਣਾ ਲਾਜ਼ਮੀ ਹੈ। ਅਜਿਹਾ ਨਾ ਹੋਣ ‘ਤੇ ਟ੍ਰਾਂਜੈਕਸ਼ਨ ਕੈਂਸਲ ਹੋ ਜਾਵੇਗਾ।
ਡੋਰਸਟੈਪ ਬੈਂਕਿੰਗ ਸਰਵਿਸ ਰਾਹੀਂ ਗਾਹਕ ਚੈੱਕ ਜਮ੍ਹਾ ਕਰਵਾਉਣ, ਪੈਸੇ ਕਢਵਾਉਣਾ ਅਤੇ ਜਮ੍ਹਾ ਕਰਨਾ, ਜੀਵਨ ਪ੍ਰਮਾਣ ਪੱਤਰ ਲੈਣ ਵਰਗੀਆਂ ਸਹੂਲਤਾਂ ‘ਤੇ ਘਰ ਬੈਠੇ ਲਾਭ ਲੈ ਸਕਦੇ ਹਨ । ਇਸ ਸਰਵਿਸ ਨਾਲ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, ਅਪਾਹਜਾਂ ਅਤੇ ਦ੍ਰਿਸ਼ਟੀਹੀਣਾਂ ਨੂੰ ਉਨ੍ਹਾਂ ਦੇ ਘਰ ‘ਤੇ ਹੀ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਡੋਰਸਟੈਪ ਸਰਵਿਸ ਦੇ ਤਹਿਤ ਬੈਂਕ ਦਾ ਕੋਈ ਕਰਮਚਾਰੀ ਤੁਹਾਡੇ ਘਰ ਆਵੇਗਾ ਅਤੇ ਤੁਹਾਡੇ ਕਾਗਜ਼ ਲੈ ਕੇ ਇਸਨੂੰ ਬੈਂਕ ਵਿੱਚ ਜਮ੍ਹਾ ਕਰੇਗਾ।
ਦੱਸ ਦੇਈਏ ਕਿ ਬੈਂਕ ਦੀ ਮੋਬਾਈਲ ਐਪਲੀਕੇਸ਼ਨ, ਵੈਬਸਾਈਟ ਜਾਂ ਕਾਲ ਸੈਂਟਰ ਰਾਹੀਂ ਡੋਰਸਟੈੱਪ ਬੈਂਕਿੰਗ ਸੇਵਾ ਲਈ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਮ ਦੇ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਟੋਲ ਫ੍ਰੀ ਨੰਬਰ 1800111103 ‘ਤੇ ਕਾਲ ਕੀਤੀ ਜਾ ਸਕਦੀ ਹੈ । SBI ਡੌਰਸਟੈੱਪ ਬੈਂਕਿੰਗ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਈ, ਗਾਹਕ https://bank.sbi/dsb ‘ਤੇ ਜਾ ਸਕਦੇ ਹਨ। ਗਾਹਕ ਆਪਣੀ ਹੋਮ ਬ੍ਰਾਂਚ ਨਾਲ ਵੀ ਸੰਪਰਕ ਕਰ ਸਕਦਾ ਹੈ।
ਇਹ ਵੀ ਦੇਖੋ: ਪੈਂਦੇ ਮੀਂਹ ਤੇ ਅੱਤ ਦੀ ਠੰਡ ‘ਚ ਵੀ ਕਿਸਾਨਾਂ ਦੇ ਡੋਲੇ ਨਹੀਂ ਜਿਗਰੇ, ਸਟੇਜ਼ ਤੋਂ ਗਰਜਦੇ ਬੋਲ LIVE…