ਸੋਮਵਾਰ ਨੂੰ ਸਟਾਕ ਮਾਰਕੀਟ ਵਿੱਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਤਕੜਾ ਘਾਟਾ ਹੋਇਆ। ਰਿਲਾਇੰਸ ਇੰਡਸਟਰੀਜ਼, ਬਜਾਜ ਫਾਈਨੈਂਸ, ਐੱਚ. ਡੀ. ਐੱਫ. ਸੀ. ਬੈਂਕ, ਕੋਟਕ ਮਹਿੰਦਰਾ ਬੈਂਕ, ਐੱਸ. ਬੀ. ਆਈ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਕਾਰਨ ਸੈਂਸੈਸਕਸ ਕਾਰੋਬਾਰ ਦੌਰਾ 1,220 ਅੰਕ ਤੋਂ ਜ਼ਿਆਦਾ ਟੁੱਟ ਗਿਆ।
ਉੱਥੇ ਹੀ, ਨਿਫਟੀ 17500 ਦੇ ਹੇਠਾਂ ਖਿਸਕ ਗਈ ਹੈ। ਸੈਕਟਰਲ ਇੰਡੈਕਸ ‘ਚ PSU ਬੈਂਕ 3.89 ਫੀਸਦੀ, ਨਿਫਟੀ ਆਟੋ 3.19 ਫੀਸਦੀ, ਨਿਫਟੀ FMCG 1.09 ਫੀਸਦੀ ਤੱਕ ਟੁੱਟਿਆ ਹੈ। ਬਾਜ਼ਾਰ ‘ਚ ਭਾਰੀ ਵਿਕਰੀ ਕਾਰਨ ਨਿਵੇਸ਼ਕਾਂ ਨੂੰ 8 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਨੂੰ ਵਾਲ ਸਟਰੀਟ ‘ਤੇ ਅਸਥਿਰ ਕਾਰੋਬਾਰ ਰਿਹਾ ਅਤੇ ਜ਼ਿਆਦਾਤਰ ਸਟਾਕ ਗਿਰਾਵਟ ਨਾਲ ਬੰਦ ਹੋਏ। ਕਮਜ਼ੋਰ ਗਲੋਬਲ ਸੰਕੇਤਾਂ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ ‘ਤੇ ਵੀ ਪਿਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੂਚਕ ਅੰਕ ਸੈਂਸੈਕਸ 650 ਅੰਕਾਂ ਤੋਂ ਵੱਧ ਟੁੱਟ ਗਿਆ। ਫਿਲਹਾਲ ਸੈਂਸੈਕਸ 633 ਅੰਕਾਂ ਦੀ ਗਿਰਾਵਟ ਨਾਲ 59,002.62 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 155 ਅੰਕ ਡਿੱਗ ਕੇ 17610 ਦੇ ਪੱਧਰ ‘ਤੇ ਆ ਗਈ ਹੈ।
ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ਦੇ 30 ਸ਼ੇਅਰਾਂ ‘ਚੋਂ ਸਿਰਫ 4 ਹੀ ਚੜ੍ਹੇ ਹਨ, ਜਦਕਿ 26 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਸਭ ਤੋਂ ਵੱਧ ਵਾਧਾ ਭਾਰਤੀ ਏਅਰਟੈੱਲ ‘ਚ 3.97 ਫੀਸਦੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਏਸ਼ੀਅਨ ਪੇਂਟਸ, ਪਾਵਰਗਰਿਡ, ਟੀਸੀਐਸ ਵੀ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਬਜਾਜ ਫਾਈਨਾਂਸ ‘ਚ ਸਭ ਤੋਂ ਜ਼ਿਆਦਾ 3.67 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਹੈਵੀਵੇਟ ਰਿਲਾਇੰਸ ਇੰਡਸਟਰੀਜ਼, ਟਾਈਟਨ, ਮਾਰੂਤੀ, ਐੱਸ.ਬੀ.ਆਈ., ਐੱਚ.ਡੀ.ਐੱਫ.ਸੀ. ਬੈਂਕ ‘ਚ ਕਮਜ਼ੋਰੀ ਕਾਰਨ ਬਾਜ਼ਾਰ ਦਬਾਅ ‘ਚ ਹੈ।
ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ‘ਤੇ ਮੁਕੇਸ਼ ਖੰਨਾ ਦਾ ਵੱਡਾ ਹਮਲਾ, ਦੱਸਿਆ- ‘ਸਰਕਾਰ ਦੀ ਚਾਪਲੂਸ’
ਹਫਤੇ ਦੇ ਪਹਿਲੇ ਦਿਨ ਬਾਜ਼ਾਰ ‘ਚ ਵੱਡੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਜਾਇਦਾਦ 5.40 ਲੱਖ ਕਰੋੜ ਰੁਪਏ ਤੋਂ ਵੱਧ ਘਟੀ ਹੈ। ਬੀਐਸਈ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ ਵੀਰਵਾਰ ਨੂੰ 2,69,20,196.99 ਕਰੋੜ ਰੁਪਏ ਸੀ, ਜੋ ਸੋਮਵਾਰ ਨੂੰ 8,16,376.71 ਕਰੋੜ ਰੁਪਏ ਘੱਟ ਕੇ 2,61,03,820.28 ਕਰੋੜ ਰੁਪਏ ਹੋ ਗਿਆ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ 26 ਨਵੰਬਰ, 2021 ਤੋਂ ਆਪਣੇ ਪ੍ਰੀਪੇਡ ਟੈਰਿਫ ਨੂੰ ਸੋਧਣ ਦਾ ਫੈਸਲਾ ਕੀਤਾ ਹੈ। ਏਅਰਟੈੱਲ ਨੇ ਪ੍ਰੀਪੇਡ ਪਲਾਨ ‘ਤੇ ਟੈਰਿਫ ਦਰਾਂ ‘ਚ 25 ਫੀਸਦੀ ਦਾ ਵਾਧਾ ਕੀਤਾ ਹੈ। ਏਅਰਟੈੱਲ ਵੱਲੋਂ ਐਲਾਨੀਆਂ ਗਈਆਂ ਨਵੀਆਂ ਟੈਰਿਫ ਦਰਾਂ 26 ਨਵੰਬਰ ਤੋਂ ਲਾਗੂ ਹੋਣਗੀਆਂ। ਪ੍ਰੀਪੇਡ ਟੈਰਿਫ ਵਧਾਉਣ ਦੇ ਫੈਸਲੇ ਕਾਰਨ ਕੰਪਨੀ ਦੇ ਸਟਾਕ ‘ਚ ਉਛਾਲ ਆਇਆ। ਬੀਐਸਈ ‘ਤੇ ਸਟਾਕ 756 ਰੁਪਏ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ।
ਵੀਡੀਓ ਲਈ ਕਲਿੱਕ ਕਰੋ -: