ਸਾਲ 2021 ਨੂੰ ਖਤਮ ਹੋਣ ‘ਚ ਹੁਣ ਕੁੱਝ ਹੀ ਦਿਨ ਬਾਕੀ ਹਨ ਜਾ ਕਹੀਏ ਕਿ ਕੁੱਝ ਹੀ ਘੰਟੇ ਬਾਕੀ ਹਨ ਅਤੇ ਫਿਰ ਨਵਾਂ ਸਾਲ ਦਸਤਕ ਦੇਵੇਗਾ। ਅਜਿਹੇ ‘ਚ ਕਈ ਲੋਕ ਨਵੇਂ ਸਾਲ ‘ਤੇ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਹਨ, ਪਰ ਹਵਾਈ ਟਿਕਟਾਂ ਮਹਿੰਗੀਆਂ ਹੋਣ ਕਾਰਨ ਉਹ ਕਿਤੇ ਵੀ ਨਹੀਂ ਜਾ ਪਾਉਂਦੇ।
ਜੇਕਰ ਤੁਸੀਂ ਵੀ ਨਵੇਂ ਸਾਲ ‘ਚ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਬਜਟ ਫ੍ਰੈਂਡਲੀ ਏਅਰਲਾਈਨ ਇੰਡੀਗੋ ਤੁਹਾਡੇ ਲਈ ਇੱਕ ਖਾਸ ਆਫਰ ਲੈ ਕੇ ਆਈ ਹੈ। ਇਸ ਆਫਰ ਦੇ ਤਹਿਤ ਇੰਡੀਗੋ ਚੰਡੀਗੜ੍ਹ, ਅੰਮ੍ਰਿਤਸਰ, ਮੁੰਬਈ, ਪਟਨਾ, ਲਖਨਊ, ਜੈਪੁਰ, ਇੰਦੌਰ, ਵਾਰਾਣਸੀ, ਜੰਮੂ, ਭੋਪਾਲ, ਸ਼੍ਰੀਨਗਰ, ਅਹਿਮਦਾਬਾਦ, ਗੋਆ, ਕੋਚੀ, ਰਾਂਚੀ ਸਮੇਤ ਕਈ ਸ਼ਹਿਰਾਂ ‘ਚ ਹਵਾਈ ਯਾਤਰਾ ਕਰਨ ਦਾ ਮੌਕਾ ਦੇ ਰਹੀ ਹੈ।
ਇੰਡੀਗੋ ਦੀ ਇਸ ਪੇਸ਼ਕਸ਼ ਤਹਿਤ ਯਾਤਰੀ 31 ਦਸੰਬਰ 2021 ਤੱਕ ਟਿਕਟ ਖਰੀਦ ਸਕਦੇ ਹਨ। ਇਸ ਤਹਿਤ 15 ਜਨਵਰੀ 2022 ਤੋਂ 15 ਅਪ੍ਰੈਲ 2022 ਵਿਚਕਾਰ ਦੀ ਯਾਤਰਾ ਲਈ ਟਿਕਟ ਬੁੱਕ ਕੀਤੀ ਜਾ ਸਕਦੀ ਹੈ, ਯਾਨੀ ਇਨ੍ਹਾਂ ਤਰੀਖਾਂ ਵਿਚਕਾਰ ਘਰੇਲੂ ਸਫਰ ਦਾ ਮਨ ਹੈ ਤਾਂ ਇਹ ਸੌਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇੰਡੀਗੋ ਦੀ ਪੇਸ਼ਕਸ਼ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਦੀ ਟਿਕਟ 2,221 ਰੁਪਏ ਤੋਂ ਸ਼ੁਰੂ ਹੈ। ਇਸੇ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਦੀ ਟਿਕਟ 1,742 ਰੁਪਏ ਤੋਂ ਸ਼ੁਰੂ ਹੈ। ਦਿੱਲੀ ਤੋਂ ਜੈਪੁਰ ਦੀ ਟਿਕਟ 1,669 ਰੁਪਏ ਤੋਂ ਸ਼ੁਰੂ ਹੈ। ਹਾਲਾਂਕਿ, ਬੁਕਿੰਗ ਜਿੰਨੀ ਦੇਰੀ ਨਾਲ ਹੋਵੇਗੀ ਉਸੇ ਤਰ੍ਹਾਂ ਟਿਕਟ ਦੀ ਕੀਮਤ ਵੱਧ ਪੈ ਸਕਦੀ ਹੈ। ਦਿੱਲੀ ਤੋਂ ਸ਼ਿਰਡੀ ਦੀ ਟਿਕਟ 4,336 ਰੁਪਏ ਤੋਂ ਸ਼ੁਰੂ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ ਮਹਾਰਾਣੀ ਨੂੰ ਧਮਕੀ ਦੇਣ ਵਾਲੇ ਜਸਵੰਤ ਸਿੰਘ ਦੀ ਤਸਵੀਰ ਆਈ ਸਾਹਮਣੇ, ਪਿਤਾ ਨੇ ਕਹੀ ਇਹ ਗੱਲ
ਇੰਡੀਗੋ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਇਸ ਆਫਰ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਪੋਸਟ ਕੀਤਾ ਅਤੇ ਲਿਖਿਆ ਕਿ ਜਲਦੀ ਹੀ ਪੈਕਿੰਗ ਕਰੋ ਅਸੀਂ ਤੁਹਾਡੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। ਇੰਡੀਗੋ ਨੇ ਆਪਣੇ ਟਵੀਟ ਵਿੱਚ ਉਹ ਲਿੰਕ ਵੀ ਸਾਂਝਾ ਕੀਤਾ ਹੈ, ਜਿੱਥੋਂ ਤੁਸੀਂ ਆਪਣੀ ਟਿਕਟ ਸਿੱਧੀ ਬੁੱਕ ਕਰ ਸਕਦੇ ਹੋ। ਇਸ ਸੇਲ ਦੇ ਤਹਿਤ ਤੁਸੀ 31 ਦਸੰਬਰ ਤੱਕ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਦੇ ਹੋ, ਜਿਸਦਾ ਲਾਭ ਤੁਹਾਨੂੰ 15 ਜਨਵਰੀ 2022 ਤੋਂ 15 ਅਪ੍ਰੈਲ 2022 ਦੇ ਵਿਚਕਾਰ ਮਿਲੇਗਾ। ਇੰਡੀਗੋ ਤੋਂ ਇਲਾਵਾ ਸਪਾਈਸਜੈੱਟ ਨੇ ਵੀ Wow Winter Sale ਲਿਆਂਦੀ ਹੈ, ਜਿਸ ਦੇ ਤਹਿਤ ਯਾਤਰੀਆਂ ਨੂੰ 1122 ਰੁਪਏ ‘ਚ ਹਵਾਈ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: