ਬੀਤੀ ਰਾਤ ਨਬੀਪੁਰ ਨੇੜੇ ਦਰਦਨਾਕ ਹਾਦਸਾ ਵਾਪਰਿਆ ਜਿਸ ਵਿਚ ਇਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਕੈਬ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਤੇ ਹਾਦਸੇ ਵਿਚ ਪੰਜਾਬ ਪੜ੍ਹਨ ਆਏ ਜ਼ਿੰਬਾਬਵੇ ਮੂਲ ਦੇ ਇੱਕ 22 ਸਾਲਾ ਵਿਦਿਆਰਥੀ ਦੀ ਜਾਨ ਚਲੀ ਗਈ ਤੇ 2 ਹੋਰ ਵਿਦਿਆਰਥੀ ਫੱਟੜ ਹੋ ਗਏ।
ਮ੍ਰਿ.ਤਕ ਦੀ ਪਛਾਣ ਕੈਲਟਨ ਟੀਨੋਟੋਡਾ ਮਵਾਮੁਕਾ ਵਾਸੀ ਜ਼ਿੰਬਾਬਵੇ ਵਜੋਂ ਹੋਈ ਹੈ। ਮ੍ਰਿਤਕ ਦੇ ਕਜ਼ਨ ਭਰਾ ਹੈਨਰੀ ਟੀਨੋਟੋਡਾ ਮਾਕੋਨੀ ਵਾਸੀ ਜੋਗੇਜ਼ਾ ਹਰਾਰੇ ਨੇ ਦੱਸਿਆ ਕਿ ਕੈਲਟਨ ਟੀਨੋਟੋਡਾ ਮਵਾਮੁਕਾ ਵਾਸੀ ਮੁਟਾਰੋ,ਜ਼ਿੰਬਾਬਵੇ ਗੁਲਜ਼ਾਰ ਗਰੁੱਪ ਆਫ ਕਾਲਜ, ਲਿਬੜਾ,ਖੰਨਾ(ਲੁਧਿਆਣਾ) ਵਿਖੇ ਬੀ ਕਾਮ ਦੀ ਪੜ੍ਹਾਈ ਕਰ ਰਿਹਾ ਸੀ। ਬੀਤੀ ਰਾਤ ਕੈਲਟਨ ਕਿਰਾਏ ‘ਤੇ ਕੈਬ ਲੈ ਕੇ ਜ਼ਿੰਬਾਬਵੇ ਤੋਂ ਆਏ ਆਪਣੇ 2 ਦੋਸਤਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਆ ਰਿਹਾ ਸੀ ਕਿ ਨਬੀਪੁਰ ਦੇ ਨੇੜੇ ਪਹੁੰਚਣ ‘ਤੇ ਕੈਬ ਚਾਲਕ ਕੇ ਗੱਡੀ ਇੱਕ ਅਣਪਛਾਤੇ ਟਰੱਕ ਪਿੱਛੇ ਲਿਆ ਕੇ ਮਾਰੀ ਜਿਸ ਵਿਚ ਕੈਲਟਨ ਟਿਨੋਟੋਡਾ ਮਵਾਮੁਕਾ(22) ਦੀ ਮੌਤ ਹੋ ਗਈ ਤੇ ਕੈਬ ‘ਚ ਉਸ ਨਾਲ ਬੈਠੇ ਦੋ ਦੋਸਤਾਂ ਦੇ ਸੱਟਾਂ ਵੱਜੀਆਂ।
ਇਹ ਵੀ ਪੜ੍ਹੋ : 14 ਪੁਲਿਸ ਅਫਸਰਾਂ ਨੂੰ ਮਿਲੇਗਾ CM ਰੱਖਿਅਕ ਮੈਡਲ, DSP ਗੁਰਸ਼ੇਰ ਸਿੰਘ ਸੰਧੂ ਸਣੇ ਇੰਸਪੈਕਟਰ ਸਿਮਰਜੀਤ ਸ਼ਾਮਲ
ਸ਼ਿਕਾਇਤਕਰਤਾ ਨੇ ਦੱਸਿਆ ਕਿ ਹਾਦਸਾ ਕੈਬ ਚਾਲਕ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ ਕਿਉਂਕਿ ਉਹ ਬਹੁਤ ਹੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਕੈਬ ਚਾਲਕ ਕਰਮਜੀਤ ਸਿੰਘ ਵਾਸੀ ਲੁਧਿਆਣਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।