ਬੀਤੇ ਦਿਨ ਪੰਜਾਬ ਦੇ ਕਈ ਸਾਬਕਾ ਕਾਂਗਰਸੀ ਮੰਤਰੀਆਂ ਤੇ ਆਗੂਆਂ ਵੱਲੋਂ ਕੀਤੀ ਗਈ ਘਰ ਵਾਪਸੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੀ ਨਵੀਂ ਚਰਚਾ ਛੇੜ ਦਿੱਤੀ ਹੈ, ਜਿਸ ‘ਤੇ ਕਿਹਾ ਜਾ ਰਿਹਾ ਸੀ ਕਿ ਕੈਪਟਨ ਵੀ ਬੀਜੇਪੀ ਨੂੰ ਛੱਡ ਕੇ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ, ਪਰ ਸੀਨੀਅਰ ਬੀਜੇਪੀ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਇਨ੍ਹਾਂ ਸਾਰੀਆਂ ਚਰਚਾਵਾਂ ਨੂੰ ਅਫਵਾਹ ਦੱਸਦਿਆਂ ਸਿਰੇ ਤੋਂ ਖਾਰਿਜ ਕਰ ਦਿੱਤਾ। ਕੈਪਟਨ ਨੇ ਕਿਹਾ ਕਿ ਬੀਜੇਪੀ ਦੇ ਕੁਝ ਨੇਤਾ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਪਰ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਕੈਪਟਨ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਬੀਜੇਪੀ ਛੱਡਣ ਵਾਲੇ ਇਨ੍ਹਾਂ ਲੀਡਰਾਂ ਨੇ ਮੇਰੀ ਰਿਹਾਇਸ਼ ‘ਤੇ ਪਾਰਟੀ ਛੱਡਣ ਦੀ ਯੋਜਨਾ ਬਣਾਈ। ਇਹ ਸਾਰੀਆਂ ਗੱਲਾਂ ਬੇਬੁਨਿਆਦ ਅਤੇ ਬਦਨੀਅਤੀ ਵਾਲੀਆਂਹਨ। ਬੀਜੇਪੀ ਵਿੱਚ ਕਲੇਸ਼ ਪਾਉਣ ਲਈ ਅਜਿਹੀਆਂ ਗੱਲਾਂ ਜਾਣਬੁੱਝ ਕੇ ਫੈਲਾਈਆ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੈਂ ਭਾਜਪਾ ਵਿੱਚ ਸ਼ਾਮਲ ਦੋਣ ਦਾ ਫੈਸਲਾ ਬਹੁਤ ਹੀ ਸੋਚ-ਸਮਝ ਕੇ ਲਿਆ ਸੀ। ਮੈਂ ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਵੱਲੋਂ ਦਿੱਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ‘ਤੇ ਕੰਮ ਕਰਦਾ ਰਹਾਂਗਾ। ਆਉਣ ਵਾਲੀਆਂ ਚੋਣਆਂ ਵਿੱਚ ਮੈਂ ਭਾਜਪਾ ਲਈ ਪੰਜਾਬ ਤੇ ਦੂਜੇ ਰਾਜਾਂ ਵਿੱਚ ਪ੍ਰਚਾਰ ਕਰਾਂਗਾ।
ਇਹ ਵੀ ਪੜ੍ਹੋ : India Vs Pakistan ਮੈਚ ਦਾ ਜਨੂਨ, ਇਧਰ ਪਾਕਿਸਤਾਨ ਦਾ ਵਿਕੇਟ ਡਿੱਗਿਆ, ਉਧਰ ਮੁਫਤ ਵੰਡੀ ਗਈ ਸ਼ਰਾ.ਬ!
ਕੈਪਟਨ ਨੇ ਕਿਹਾ ਕਿ ਪਹਿਲਾਂ ਮੈਂ ਹਮੇਸ਼ਾ ਕਾਂਗਰਸ ਦੇ ਨਾਲ ਰਿਹਾ ਅਤੇ ਉਸ ਦੌਰਾਨ ਕਦੇ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਿਆ। ਸਿਧਾਂਤ ਤੇ ਮੁੱਦਿਆਂ ਦੀ ਸਿਆਸਤ ਕਰਦੇ ਹੋਏ ਮੈਂ ਸਿਰਫ ਇੱਕ ਵਾਰ ਕਾਂਗਰਸ ਛੱਡੀ ਕਿਉਂਕਿ ਉਸ ਵੇਲੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਦਰਬਾਰ ਸਾਹਿਬ ਵਿੱਚ ਫੌਜ ਭੇਜ ਦਿੱਤੀ ਸੀ। ਮੇਰੇ ਜੀਵਨ ਦਾ ਸਿਧਾਂਤ ਹੈ ਕਿ ਮੈਂ ਕਦੇ ਵੀ ਆਪਣੇ ਫੈਸਲਿਆਂ ਤੋਂ ਪਿੱਛੇ ਨਹੀਂ ਹੱਟਦਾ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਮੈਂ ਕੋਈ ਫੈਸਲਾ ਲੈ ਲੈਂਦਾ ਹਾਂਤਾਂ ਅਖੀਰ ਤੱਕ ਉਸ ‘ਤੇ ਕਾਇਮ ਰਹਿੰਦਾ ਹਾਂ। ਭਾਜਪਾ ਛੱਡਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।