ਜਲੰਧਰ ‘ਚ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਦੇ ਮਾਮਲੇ ‘ਚ ਨਾਮਜ਼ਦ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਉਨ੍ਹਾਂ ਦੇ ਭਰਾ ਰਾਜਨ ਅੰਗੁਰਾਲ ਅਤੇ ਪ੍ਰਦੀਪ ਖੁੱਲਰ ਸਮੇਤ 12 ਲੋਕਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸ਼ਾਸਤਰੀ ਨਗਰ ਦਾ ਰਹਿਣ ਵਾਲਾ ਪ੍ਰਦੀਪ ਖੁੱਲਰ ਭਾਜਪਾ ਦਾ ਸਰਗਰਮ ਆਗੂ ਹੈ। ਇਹ ਧਰਨਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਜਨਤਕ ਗੇਟ ਦੇ ਬਾਹਰ ਲਾਇਆ ਗਿਆ, ਜਿਸ ਕਾਰਨ ਪੁਲਿਸ ਨੇ ਆਈਪੀਸੀ ਦੀ ਧਾਰਾ 341 ਅਤੇ 149 ਤਹਿਤ ਮਾਮਲਾ ਦਰਜ ਕੀਤਾ ਸੀ।
ਮਾਮਲੇ ‘ਚ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਉਨ੍ਹਾਂ ਦੇ ਭਰਾ ਰਾਜਨ ਅੰਗੁਰਾਲ, ਭਾਜਪਾ ਆਗੂ ਪ੍ਰਦੀਪ ਖੁੱਲਰ ਵਾਸੀ ਸ਼ਾਸਤਰੀ ਨਗਰ, ਤਰਸੇਮ ਸਿੰਘ ਵਾਸੀ ਸਤਨਾਮ ਨਗਰ ਬਸਤੀ ਦਾਨਿਸ਼ਮੰਡਾ, ਮਿੰਟੂ ਵਾਸੀ ਮੁਹੱਲਾ ਚੰਡੀਗੜ੍ਹ, ਮਹਿੰਦਰ ਭਗਤ ਵਾਸੀ ਭਾਰਗਵ ਕੈਂਪ, ਰਮਨ ਗਿੱਲ ਵਾਸੀ ਸ਼ਿਵ। ਨਗਰ ਦਾਨਿਸ਼ਮੰਡਾ, ਆਸ਼ੂ ਘਈ ਵਾਸੀ ਸ਼ਾਸਤਰੀ.ਨਗਰ ਮਖਦਮਪੁਰਾ, ਅਨਿਲ ਸੋਨਕਰ ਵਾਸੀ ਭੂਰ ਮੰਡੀ, ਵਿਨੋਦ ਭਗਤ ਵਾਸੀ ਬਸਤੀ ਗੁੱਜਣ, ਸੋਨੂੰ ਦਿਨਕਰ ਵਾਸੀ ਅਰਜੁਨ ਨਗਰ, ਸੰਜੇ ਕਾਲੜਾ ਵਾਸੀ ਜਲੰਧਰ ਛਾਉਣੀ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਦੱਸ ਦਈਏ ਕਿ ਜਦੋਂ ਸ਼ੀਤਲ ਅੰਗੁਰਾਲ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ, ਉਦੋਂ ਉਹ ਬੀ.ਜੇ.ਪੀ. ਵਿੱਚ ਸਨ।
ਇਹ ਵੀ ਪੜ੍ਹੋ : ਅਜੇ ਸਤਾਏਗੀ ਠੰਢ, ਪੰਜਾਬ ‘ਚ ਘਟੇਗਾ ਪਾਰਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਬਾਰਾਂਦਰੀ ਨੇ 9 ਮਈ 2017 ਨੂੰ ਦਰਜ ਕੀਤਾ ਸੀ। ਦਰਜ ਕੀਤੇ ਗਏ ਕੇਸ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਆਪਣੇ 15-20 ਸਾਥੀਆਂ ਸਮੇਤ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਰਖਾਸਤ ਦੇਣ ਲਈ ਪਬਲਿਕ ਗੇਟ ‘ਤੇ ਪਹੁੰਚੇ ਸਨ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪੁਲਿਸ ਨੇ ਉਦੋਂ ਦੋਸ਼ ਲਾਇਆ ਸੀ ਕਿ ਸਿਰਫ਼ ਸੱਤ-ਅੱਠ ਲੋਕਾਂ ਨੂੰ ਹੀ ਸ਼ਿਕਾਇਤ ਦਰਜ ਕਰਵਾਉਣ ਲਈ ਅੰਦਰ ਜਾਣ ਦਿੱਤਾ ਗਿਆ ਸੀ। ਪਰ, ਉਹ ਸਾਰੇ ਅੰਦਰ ਜਾਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਗੇਟ ਦੇ ਬਾਹਰ ਧਰਨਾ ਦਿੱਤਾ। ਇਸ ਸਬੰਧੀ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ –