ਚੰਡੀਗੜ੍ਹ ਵਿਚ ਨੌਜਵਾਨਾਂ ਨੂੰ ਟੀਚਰਾਂ ਦੇ ਅਹੁਦੇ ‘ਤੇ ਭਰਤੀ ਹੋਣ ਦਾ ਇਕ ਵਾਰ ਫਿਰ ਤੋਂ ਮੌਕਾ ਮਿਲੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ 9 ਸਾਲਾਂ ਬਾਅਦ ਟ੍ਰੇਡ ਗ੍ਰੈਜੂਏਟ ਟੀਚਰ (TGT) ਦੇ 303 ਅਹੁਦਿਆਂ ‘ਤੇ ਭਰਤੀ ਕਰਨ ਜਾ ਰਿਹਾ ਹੈ।ਇਹ ਪ੍ਰਕਿਰਿਆ 26 ਫਰਵਰੀ ਤੋਂ ਸ਼ੁਰੂ ਹੋ ਕੇ 18 ਮਾਰਚ ਤੱਕ ਚੱਲੇਗੀ। ਪੂਰੀ ਪ੍ਰਕਿਰਿਆ ਆਨਲਾਈਨ ਰਹੇਗੀ।
ਅਪਲਾਈ ਲਈ ਸਿੱਖਿਆ ਵਿਭਾਗ ਦੀ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। ਵਿਭਾਗ TGT ਦੇ 12 ਵਿਸ਼ਿਆਂ ‘ਤੇ ਭਰਤੀ ਕਰ ਰਿਹਾ ਹੈ ਜਿਸ ਵਿਚ 21 ਤੋਂ 37 ਸਾਲ ਦੀ ਉਮਰ ਦਾ ਕੋਈ ਵੀ ਯੋਗ ਉਮੀਦਵਾਰ ਅਪਲਾਈ ਕਰ ਸਕਦਾ ਹੈ। ਵਿਭਾਗ ਨੇ ਇਸ ਤੋਂ ਪਹਿਲਾਂ TGT ਅਹੁਦਿਆਂ ਦੀ ਰੈਗੂਲਰ ਭਰਤੀ ਸਾਲ 2015 ਵਿਚ ਕੀਤੀ ਸੀ।
ਆਨਲਾਈਨ ਅਪਲਾਈ ਕਰਨ ਦੇ ਬਾਅਦ ਡੇਢ ਸੌ ਨੰਬਰ ਦੀ ਲਿਖਿਤ ਪ੍ਰੀਖਿਆ ਹੋਵੇਗਾ। ਇਸ ਦੀ ਮੈਰਿਟ ਦੇ ਆਧਾਰ ‘ਤੇ ਬਿਨੈਕਾਰ ਨੂੰ ਨਿਯੁਕਤੀ ਦਿੱਤੀ ਜਾਵੇਗੀ। ਵਿਭਾਗ ਭਰਤੀ ਕੇਂਦਰੀ ਸੇਵਾ ਨਿਯਮਾਂ ਅਨੁਸਾਰ ਕਰੇਗਾ। ਜਿਸ ਵਿਚ ਨਿਯੁਕਤ ਹੋਣ ਵਾਲੇ ਟੀਚਰਾਂ ਨੂੰ 7ਵੇਂ ਪੇ-ਸਕੇਲ ਦਾ ਫਾਇਦਾ ਮਿਲੇਗਾ। ਸਿੱਖਿਆ ਵਿਭਾਗ ਵਿਚ ਅਜੇ ਲਗਭਗ 1300 ਟੀਚਰਾਂ ਦੀ ਕਮੀ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ NTT ਦੇ 100 ਜੇਬੀਟੀ ਦੇ 396 ਤੇ ਪੀਜੀਟੀ ਦੇ 98 ਅਹੁਦਿਆਂ ‘ਤੇ ਪਹਿਲਾਂ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਜਲਦ ਹੀ ਪੂਰੀ ਕਰ ਲਈ ਜਾਵੇਗੀ। ਇਸ ਦੇ ਬਾਅਦ ਸਕੂਲਾਂ ਵਿਚ ਟੀਚਰਾਂ ਦੀ ਕਮੀ ਨਹੀਂ ਰਹੇਗੀ।
ਇਹ ਵੀ ਪੜ੍ਹੋ : ਕੇਜਰੀਵਾਲ ਤੇ CM ਮਾਨ ਅੱਜ ਪਹੁੰਚਣਗੇ ਖੰਨਾ, ‘ਘਰ-ਘਰ ਰਾਸ਼ਨ ਯੋਜਨਾ’ ਦਾ ਕਰਨਗੇ ਆਗਾਜ਼
26 ਫਰਵਰੀ ਤੋਂ 18 ਮਾਰਚ ਤੱਕ ਆਨਲਾਈਨ ਅਰਜ਼ੀਆਂ ਭਰੀਆਂ ਜਾਣਗੀਆਂ। ਇਸ ਦੇ ਬਾਅਦ 21 ਮਾਰਚ ਨੂੰ ਦੁਪਹਿਰ 2 ਵਜੇ ਤੱਕ ਬਿਨੈਕਾਰ ਨੂੰ ਐਪਲੀਕੇਸ਼ਨ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਇਹ ਪ੍ਰਕਿਰਿਆ ਵੀ ਆਨਲਾਈਨ ਹੀ ਹੋਵੇਗੀ। ਲਿਖਿਤ ਪ੍ਰੀਖਿਆ ਦੇ ਬਾਅਦ ਮੈਰਿਟ ਲਿਸਟ ਬਣੇਗੀ। ਇਸ ਵਿਚ ਇੰਟਰਵਿਊ ਦੀ ਕੋਈ ਵਿਵਸਥਾ ਨਹੀਂ ਹੈ। ਅਜਿਹੇ ਵਿਚ ਜਿਸ ਨੌਜਵਾਨ ਦੇ ਜਿੰਨੇ ਮਾਰਕਸ ਆਉਣਗੇ, ਉਸ ਦੇ ਆਧਾਰ ‘ਤੇ ਹੀ ਉਸ ਨੂੰ ਨੌਕਰੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –