ਓਡੀਸ਼ਾ ਦੇ ਰੁੜਕੇਲਾ ਵਿਚ ਇੰਡੀਆ ਵਨ ਏਅਰ ਦੇ 9 ਸੀਟਰ ਜਹਾਜ਼ ਦੀ ਤਕਨੀਕੀ ਖਰਾਬੀ ਦੇ ਬਾਅਦ ਫੋਰਸ ਲੈਂਡਿੰਗ ਹੋਈ। ਘਟਨਾ ਅੱਜ ਦੁਪਹਿਰ ਰੁੜਕੇਲਾ ਤੋਂ 15 ਕਿਲੋਮੀਟਰ ਦੂਰ ਜਾਲਦਾ ਇਲਾਕੇ ਦੀ ਹੈ। ਘਟਨਾ ਸਮੇਂ ਫਾਈਲਟ ਵਿਚ 4 ਯਾਤਰੀ ਤੇ ਦੋ ਪਾਇਲਟ ਮੌਜੂਦ ਸਨ। ਸਾਰੇ ਜਖਮੀਆਂ ਦਾ ਇਲਾਜ ਜਾਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਮਰਸ਼ੀਅਲ ਜਹਾਜ਼ VT KSS ਨੇ ਦੁਪਹਿਰ 12.27 ਤੋਂ ਭੁਵਨੇਸ਼ਵਰ ਤੋਂ ਰੁੜਕੇਲਾ ਲਈ ਉਡਾਣ ਭਰੀ ਸੀ। 50 ਮਿੰਟ ਦੀ ਉਡਾਣ ਦੇ ਬਾਅਦ ਪਲੇਨ ਵਿਚ ਤਕਨੀਕੀ ਖਰਾਬੀ ਦਾ ਪਤਾ ਲੱਗਾ। ਪਾਇਲਟ ਨੇ MAYDAY ਕਾਲ ਕੀਤਾ। ਇਸ ਦੇ ਬਾਅਦ ਖੁੱਲ੍ਹੇ ਇਲਾਕੇ ਵਿਚ ਫੋਰਸ ਲੈਂਡਿੰਗ ਕਰਾਈ। ਹਾਦਸੇ ਦੀ ਮੁੱਖ ਵਜ੍ਹਾ ਸਾਫ ਨਹੀਂ ਹੋ ਸਕੀ ਹੈ। ਪਲੇਨ ਦਾ ਬਲੈਕ ਬਾਕਸ ਰਿਕਵਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰੂਪਨਗਰ : ਸੜਕ ਪਾਰ ਕਰਦਿਆਂ ASI ਨੂੰ ਟਰੱਕ ਨੇ ਮਾਰੀ ਟੱ.ਕਰ, ਜ਼ਖਮਾਂ ਦੀ ਤਾਬ ਨਾ ਝੱਲਦਿਆਂ ਤੋੜਿਆ ਦਮ
ਦੂਜੇ ਪਾਸੇ ਕ੍ਰੈਸ਼ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਨਜ਼ਰ ਆ ਰਿਹਾ ਹੈ ਕਿ ਪਲੇਨ ਦਾ ਅਗਲਾ ਹਿੱਸਾ ਨੁਕਸਾਨਿਆ ਹੋਇਆ ਹੈ। ਉਸ ਦੇ ਪੰਖ ਵੀ ਨੁਕਸਾਨੇ ਹੋਏ ਹਨ। ਓਡੀਸ਼ਾ ਦੇ ਵਣਜ ਤੇ ਆਵਾਜਾਈ ਮੰਤਰੀ ਬੀਬੀ ਜੇਨਾ ਨੇ ਕਿਹਾ ਕਿ ਕ੍ਰੈਸ਼ ਜਹਾਜ਼ A-1 ਕੈਟਾਗਰੀ ਦਾ ਹੈ। ਘਟਨਾ ਦੀ ਜਾਣਕਾਰੀ DGCA ਨੂੰ ਦੇ ਦਿੱਤੀ ਗਈ ਹੈ। ਹਾਦਸੇ ਦੌਰਾਨ ਜਹਾਜ਼ ‘ਚ ਦੋ ਪਾਇਲਟ ਤੇ 4 ਯਾਤਰੀ ਮੌਜੂਦ ਸਨ ਤੇ ਜ਼ਖਮੀ ਪਾਇਲਟਾਂ ਤੇ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























