ਪਹਿਲਾਂ ਤੁਸੀਂ ਪੜ੍ਹਿਆ ਹੋਵੇਗਾ ਕਿ ਸੂਰਾਂ ਦੇ ਕਿਡਨੀ ਸਫਲਤਾਪੂਰਵਕ ਮਨੁੱਖਾਂ ਵਿੱਚ ਟਰਾਂਸਪਲਾਂਟ ਕੀਤੇ ਗਏ ਸਨ, ਪਰ ਮਨੁੱਖੀ ਮੈਡੀਕਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਗਿਆਨੀ ਸੂਰਾਂ ਵਿੱਚ ਮਨੁੱਖੀ ਕਿਡਨੀ ਵਿਕਸਿਤ ਕਰਨ ਵਿੱਚ ਕਾਮਯਾਬ ਹੋਏ ਹਨ। ਵੀਰਵਾਰ (7 ਸਤੰਬਰ) ਨੂੰ ਇਹ ਚਮਤਕਾਰੀ ਖੋਜ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ। ਇਸ ਖੋਜ ਦਾ ਸਿਹਰਾ ਚੀਨ ਦੇ ਗੁਆਂਗਜ਼ੂ ਇੰਸਟੀਚਿਊਟ ਆਫ ਬਾਇਓਮੈਡੀਸਨ ਐਂਡ ਹੈਲਥ ਦੇ ਵਿਗਿਆਨੀਆਂ ਨੂੰ ਜਾਂਦਾ ਹੈ।
ਚੀਨੀ ਵਿਗਿਆਨੀਆਂ ਨੇ ਆਪਣੀ ਤਾਜ਼ਾ ਖੋਜ ਵਿੱਚ ਕਿਹਾ ਕਿ ਉਨ੍ਹਾਂ ਨੇ ਸੂਰਾਂ ਵਿੱਚ ਮਨੁੱਖੀ ਗੁਰਦੇ ਵਿਕਸਿਤ ਕੀਤੇ ਹਨ। ਇਨ੍ਹਾਂ ਵਿੱਚ ਮਨੁੱਖੀ ਸੈੱਲ ਹੁੰਦੇ ਹਨ। ਇਹ ਖੋਜ ਆਉਣ ਵਾਲੇ ਦਿਨਾਂ ਵਿੱਚ ਅੰਗਦਾਨ ਦੀ ਕਮੀ ਨੂੰ ਪੂਰਾ ਕਰ ਸਕਦੀ ਹੈ। ਇਸ ਪ੍ਰਯੋਗ ਵਿੱਚ ਮਨੁੱਖੀ-ਸੂਰ ਦੇ ਚਾਈਮੇਰਿਕ ਭਰੂਣ ਮਨੁੱਖੀ ਅਤੇ ਸੂਰ ਦੇ ਸੈੱਲਾਂ ਨੂੰ ਮਿਲਾ ਕੇ ਬਣਾਏ ਗਏ ਸਨ ਅਤੇ ਉਨ੍ਹਾਂ ਨੂੰ ਮਾਦਾ ਸੂਰਾਂ ਵਿੱਚ ਤਬਦੀਲ ਕੀਤਾ ਗਿਆ ਸੀ।
ਹਾਲਾਂਕਿ, ਵਿਗਿਆਨੀਆਂ ਨੇ ਕਿਹਾ ਕਿ ਫਿਲਹਾਲ ਇਨ੍ਹਾਂ ਗੁਰਦਿਆਂ ਦੀ ਵਰਤੋਂ ਮਨੁੱਖਾਂ ਵਿੱਚ ਟ੍ਰਾਂਸਪਲਾਂਟ ਲਈ ਨਹੀਂ ਕੀਤੀ ਜਾ ਸਕਦੀ ਹੈ, ਕਿਉਂਕਿ, ਜ਼ਿਆਦਾਤਰ ਵਿਕਸਿਤ ਗੁਰਦਿਆਂ ਵਿੱਚ ਸੂਰਾਂ ਦੀਆਂ ਨਾੜੀਆਂ ਅਤੇ ਨਸਾਂ ਹੁੰਦੀਆਂ ਸਨ। ਹਾਲਾਂਕਿ, ਉਨ੍ਹਾਂ ਇੱਕ ਹੋਰ ਮਹੱਤਵਪੂਰਨ ਗੱਲ ਕੀਤੀ, ‘ਇਹ ਅਜੇ ਸਪੱਸ਼ਟ ਨਹੀਂ ਹੈ ਕਿ ਮੌਜੂਦਾ ਜੈਨੇਟਿਕ ਇੰਜੀਨੀਅਰਿੰਗ ਤਕਨਾਲੋਜੀ ਨਾਲ ਕੋਈ ਮਨੁੱਖੀ ਅੰਗ ਬਣਾਇਆ ਜਾ ਸਕਦਾ ਹੈ ਜਾਂ ਨਹੀਂ।’
ਗੁਆਂਗਜ਼ੂ ਇੰਸਟੀਚਿਊਟ ਆਫ ਬਾਇਓਮੈਡੀਸਨ ਐਂਡ ਹੈਲਥ ਦੇ ਖੋਜੀਆ ਨੇ ਕਿਹਾ, ‘ਉਨ੍ਹਾਂ ਦਾ ਧਿਆਨ ਸਿਰਫ਼ ਕਿਡਨੀ ਦੇ ਵਿਕਾਸ ‘ਤੇ ਸੀ। ਇਹ ਮਨੁੱਖੀ ਮੈਡੀਕਲ ਵਿੱਚ ਸਭ ਤੋਂ ਵੱਧ ਟ੍ਰਾਂਸਪਲਾਂਟ ਕੀਤਾ ਗਿਆ ਅੰਗ ਹੈ।
ਚਾਈਨੀਜ਼ ਅਕੈਡਮੀ ਆਫ਼ ਸਾਇੰਸਜ਼ ਅਤੇ ਵੂਈ ਯੂਨੀਵਰਸਿਟੀ ਦੇ ਗਵਾਂਗਜ਼ੂ ਇੰਸਟੀਚਿਊਟ ਆਫ਼ ਬਾਇਓਮੈਡੀਸਨ ਐਂਡ ਹੈਲਥ ਦੇ ਸੀਨੀਅਰ ਲੇਖਕ ਲਿਆਂਗਜ਼ੂ ਲਾਈ ਨੇ ਕਿਹਾ, ‘ਸੂਰਾਂ ਵਿੱਚ ਮਨੁੱਖੀ ਅੰਗਾਂ ਨੂੰ ਵਧਾਉਣ ਦੀਆਂ ਪਿਛਲੀਆਂ ਕਈ ਕੋਸ਼ਿਸ਼ਾਂ ਅਸਫਲ ਰਹੀਆਂ ਸਨ।’ ਵਿਗਿਆਨੀਆਂ ਨੇ ਕਿਹਾ, ‘ਸਾਡੀ ਪਹੁੰਚ ਸੂਰਾਂ ਵਿੱਚ ਮਨੁੱਖੀ ਗੁਰਦੇ ਵਿਕਸਿਤ ਕਰਨ ਦੀ ਸੀ। ਇਸਦੇ ਲਈ ਸਾਨੂੰ ਮਨੁੱਖੀ ਸੈੱਲਾਂ ਨੂੰ ਸਹੀ ਤਰੀਕੇ ਨਾਲ ਪ੍ਰਾਪਤਕਰਤਾ (ਸੂਰ) ਤੱਕ ਪਹੁੰਚਾਉਣਾ ਸੀ।
ਇਹ ਵੀ ਪੜ੍ਹੋ : ਏਅਰਪੋਰਟ ‘ਤੇ ਬੈਗ ਚੈੱਕ ਕਰਦਿਆਂ ਕਸਟਮ ਅਧਿਕਾਰੀਆਂ ਦੇ ਉੱਡੇ ਹੋਸ਼, ਵਿੱਚੋਂ ਨਿਕਲੇ ਕਿੰਗ ਕੋਬਰਾ ਸਣੇ 72 ਸੱਪ
ਇਹ ਵਿਗਿਆਨਕ ਗਰੁੱਪ ਵੀ ਵਧਾਈ ਦਾ ਹੱਕਦਾਰ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਸੂਰਾਂ ਵਿੱਚ ਮਨੁੱਖੀ ਗੁਰਦੇ ਵਿਕਸਿਤ ਕਰਨ ਦੀਆਂ ਕਈ ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਹਨ। ਰਿਪੋਰਟ ਮੁਤਾਬਕ ਗੁਰਦੇ ਦੇ ਵਿਕਾਸ ਦੌਰਾਨ ਸੂਰ ਦੇ ਸੈੱਲ ਮਨੁੱਖੀ ਸੈੱਲਾਂ ਨੂੰ ਨਸ਼ਟ ਕਰ ਦਿੰਦੇ ਸਨ, ਜਿਸ ਕਾਰਨ ਪੈਦਾ ਹੋਣ ਵਾਲਾ ਉਤਪਾਦ (ਕਿਡਨੀ) ਸਿਰਫ ਸੂਰ ਦੇ ਹੀ ਹੁੰਦੇ ਸਨ।
ਵੀਡੀਓ ਲਈ ਕਲਿੱਕ ਕਰੋ -: