ਮੁੱਖ ਮੰਤਰੀ ਭਗਵੰਤ ਮਾਨ ਅੱਜ ਅਚਾਨਕ ਰੋਪੜ ਦੇ ਸੁੱਖੋ ਮਾਜਰਾ ਸਥਿਤ ਸਰਕਾਰੀ ਸਕੂਲ ਵਿੱਚ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਸਟਾਫ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹਾਜ਼ਰੀ ਦੇਖੀ। ਸੀ.ਐਮ ਮਾਨ ਨੇ ਪਹੁੰਚਦਿਆਂ ਹੀ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਉਹ ਡਰਾਉਣ ਜਾਂ ਛਾਪਾ ਮਾਰਨ ਨਹੀਂ ਆਏ ਹਨ। ਉਹ ਸਮੱਸਿਆਵਾਂ ਸੁਣਨ ਅਤੇ ਹੱਲ ਲੱਭਣ ਆਏ ਹਨ। ਇਸ ਦੌਰਾਨ ਸੀ.ਐੱਮ. ਮਾਨ ਬੱਚਿਆਂ ਦੇ ਨਾਲ ਭੁੰਜੇ ਬੈਠੇ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਸਟਾਫ਼ ਦੀ ਗਿਣਤੀ ਬਾਰੇ ਪੁੱਛਣ ਤੋਂ ਧੁੰਦ ਅਤੇ ਠੰਢ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇੱਥੇ ਦੂਰ-ਦੂਰ ਤੋਂ ਬੱਚੇ ਆਉਂਦੇ ਹਨ। ਇਸੇ ਕਰਕੇ ਬਹੁਤ ਸਾਰੇ ਬੱਚੇ ਸਕੂਲ ਛੱਡਣਾ ਚਾਹੁੰਦੇ ਹਨ। ਪਿਛਲੇ ਦਿਨੀਂ ਵੀ 12ਵੀਂ ਦਾ ਰੋਲ ਨੰਬਰ ਆਪਣੇ ਪਿਤਾ ਨਾਲ ਲੈਣ ਰਹੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਇਸ ‘ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸੀ.ਐਮ ਮਾਨ ਨੇ ਸਕੂਲ ਨੂੰ ਜਲਦ ਹੀ ਬੱਸਾਂ ਮੁਹੱਈਆ ਕਰਵਾਉਣ ਦੀ ਗੱਲ ਕਹੀ।
ਸੀ.ਐੱਮ. ਮਾਨ ਨੇ ਸਕੂਲ ਪ੍ਰਿੰਸੀਪਲ ਨੂੰ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਹਿਸਾਬ ਨਾਲ ਪ੍ਰਪੋਜ਼ਲ ਭੇਜਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ 6ਵੀਂ ਜਮਾਤ ਤੱਕ ਬੱਚੇ ਲੋਕਲ ਹਨ। ਇਹ ਸਹੂਲਤ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਪ੍ਰਪੋਜ਼ਲ ਇਸ ਤਰ੍ਹਾਂ ਭੇਜਿਆ ਜਾਵੇ ਕਿ 7ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਦੀ ਛੁੱਟੀ ਇਕ ਘੰਟਾ ਪਹਿਲਾਂ ਹੋਣੀ ਚਾਹੀਦੀ ਹੈ ਅਤੇ 11ਵੀਂ-12ਵੀਂ ਜਮਾਤ ਦੇ ਬੱਚਿਆਂ ਨੂੰ ਲੈਣ ਲਈ ਉਹੀ ਬੱਸਾਂ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚ ਸਕਣ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ 16 ਦਸੰਬਰ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੇਰੈਂਟਸ-ਟੀਚਰ ਮੀਟਿੰਗਾਂ ਹੋਣ ਜਾ ਰਹੀਆਂ ਹਨ। ਇਹ ਮਾਪਿਆਂ ਦੀ ਮੀਟਿੰਗ ਵਿਦਿਆਰਥੀਆਂ ਲਈ ਹੈ, ਤਾਂ ਜੋ ਮਾਪੇ ਜਾਣ ਸਕਣ ਕਿ ਉਨ੍ਹਾਂ ਦੇ ਬੱਚੇ ਸਕੂਲ ਵਿੱਚ ਕੀ ਕਰਦੇ ਹਨ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀ ਸਕੂਲ ਤੋਂ ਬਾਅਦ ਕੀ ਕਰਦੇ ਹਨ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਨਹੀਂ ਖੜਨਾ ਪਊ ਲੰਮੀਆਂ ਲਾਈਨਾਂ ‘ਚ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੁਝ ਬੱਚੇ ਵੀ ਸਾਹਮਣੇ ਆਏ ਜੋ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਸਨ ਅਤੇ ਹੁਣ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਹੋ ਗਏ ਹਨ। ਇਹ ਦੇਖ ਕੇ ਸੀ.ਐਮ ਮਾਨ ਬਹੁਤ ਖੁਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਇੱਕ ਕੁੜੀ ਨਾਲ ਵੀ ਗੱਲ ਕੀਤੀ ਜੋ ਸਕੂਲ ਛੱਡਣਾ ਚਾਹੁੰਦੀ ਸੀ ਕਿਉਂਕਿ ਉਸਦਾ ਘਰ ਬਹੁਤ ਦੂਰ ਸੀ। ਸੀਐਮ ਮਾਨ ਨੇ ਵਿਦਿਆਰਥਣ ਨੂੰ ਕੁਝ ਸਮਾਂ ਉਡੀਕ ਕਰਨ ਲਈ ਕਿਹਾ ਅਤੇ ਸਕੂਲ ਨੂੰ ਬੱਸਾਂ ਦੇਣ ਦੀ ਗੱਲ ਕਹੀ।
ਵੀਡੀਓ ਲਈ ਕਲਿੱਕ ਕਰੋ : –