ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੜ੍ਹਬਾ ਦੇ ਬਘਰੌਲ ਪਿੰਡ ਦੇ ਰਹਿਣ ਵਾਲੇ ਫੌਜੀ ਜਵਾਨ ਜਸਪਾਲ ਸਿੰਘ ਦੇ ਘਰ ਪਹੁੰਚੇ, ਜੋ ਪਿਛਲੇ ਦਿਨੀਂ ਸ਼ਹੀਦ ਹੋ ਗਿਆ ਸੀ। ਸੀ.ਐੱਮ. ਮਾਨ ਨੇ ਸ਼ਹੀਦ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਵੰਡਾਇਆ ਤੇ ਜਵਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਪਰਿਵਾਰ ਨੂੰ ਭੇਂਟ ਕੀਤਾ। ਇਸ ਦੇ ਨਾਲ ਹੀ ਸੀ.ਐੱਮ. ਮਾਨ ਨੇ ਪਰਿਵਾਰ ਨੂੰ ਭਵਿੱਖ ਵਿਚ ਵੀ ਹਰ ਸੰਭਵ ਮਦਦ ਕਰਨ ਲਈ ਆਖਿਆ।
ਦਿੜ੍ਹਬਾ ਨੇੜੇ ਪਿੰਡ ਬਘਰੌਲ ਦਾ ਫ਼ੌਜੀ ਜਸਪਾਲ ਸਿੰਘ ਰਾਮਗੜ ਰਾਂਚੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਡਿਊਟੀ ਸਮੇਂ ਸ਼ਹੀਦ ਹੋ ਗਿਆ ਸੀ। 43 ਸਾਲਾ ਜਸਪਾਲ ਸਿੰਘ ਡਿਊਟੀ ਦੌਰਾਨ ਰਾਮਗੜ ਰਾਂਚੀ ਵਿਖੇ ਡਿਊਟੀ ‘ਤੇ ਤਾਇਨਾਤ ਸੀ।
ਇਹ ਵੀ ਪੜ੍ਹੋ : ‘ਜਲਦ ਸ਼ੁਰੂ ਹੋਵੇਗਾ ਕਪੂਰਥਲਾ ਮੈਡੀਕਲ ਕਾਲਜ ਦਾ ਨਿਰਮਾਣ’- ਮੰਤਰੀ ਬਲਬੀਰ ਸਿੰਘ ਦਾ ਐਲਾਨ
9 ਮੁਹਾਰ ਰੈਜਮੇਂਟ ਦਾ ਇਹ ਫੌਜੀ ਸ਼ੁਕਰਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਨਾਲ ਸ਼ਹੀਦ ਹੋ ਗਿਆ। ਜਸਪਾਲ ਸਿੰਘ 23 ਸਾਲਾਂ ਤੋਂ ਫੌਜ ‘ਚ ਨੌਕਰੀ ਕਰ ਰਿਹਾ ਸੀ। ਸ਼ਹੀਦ ਫੌਜੀ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਸ਼ਹੀਦ ਜਸਪਾਲ ਸਿੰਘ ਨੇ ਇਕ ਸਾਲ ਬਾਅਦ ਫੌਜ ‘ਚੋਂ ਸੇਵਾਮੁਕਤ ਹੋਣਾ ਸੀ।
ਵੀਡੀਓ ਲਈ ਕਲਿੱਕ ਕਰੋ –