ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਗੀਤ ਗਾਉਂਦੇ ਨਜ਼ਰ ਆਏ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਪੁਰਾਣਾ ਪੰਜਾਬੀ ਗੀਤ ਸੋਨੇ ਦਿਆ ਵੇ ਕੰਗਣਾ ਗਾਇਆ। ਉਨ੍ਹਾਂ ਨੇ ਇਹ ਗੀਤ ਬਾਲੀਵੁੱਡ ਗਾਇਕ ਸੁਖਵਿੰਦਰ ਦੇ ਸਾਹਮਣੇ ਗਾਇਆ। ਸੁਖਵਿੰਦਰ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਰਦੇ ਵੀ ਨਜ਼ਰ ਆਏ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ 26 ਜਨਵਰੀ ਦੀ ਰਾਤ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਰਿਹਾਇਸ਼ ‘ਤੇ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ‘ਚ ‘ਛੱਲਾ’ ਗਾਉਂਦੇ ਦੇਖਿਆ ਗਿਆ ਸੀ।
ਸੁਖਵਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦੇ ਸਾਹਮਣੇ ਬੈਠੇ ਹਨ ਅਤੇ ਉਹ ਬਹੁਤ ਹੀ ਡਾਊਨ ਟੂ ਅਰਥ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਪੁਰਾਣਾ ਗੀਤ ਸੋਨੇ ਦੇ ਕੰਗਣਾ, ਜਿਥੇ ਸਾਡਾ ਦਿਲ ਕਰਦਾ, ਉਥੇ ਮਾਂਪਿਆਂ ਨੇ ਨਈ ਮੰਗਣਾ ਗਾਉਣ ਜਾ ਰਹੇ ਹਨ।
ਇਹ ਵੀ ਪੜ੍ਹੋ : ਐਤਵਾਰ ਨੂੰ ਵੀ ਖੁੱਲ੍ਹਣਗੇ ਬੈਂਕ, ਸਰਕਾਰ ਨੇ ਲਿਆ ਵੱਡਾ ਫੈਸਲਾ, RBI ਨੇ ਜਾਰੀ ਕੀਤਾ ਪੂਰੀ ਲਿਸਟ
ਸੁਖਵਿੰਦਰ ਨੇ ਖੁਦ ਇਸ ਸਾਰੀ ਵੀਡੀਓ ਨੂੰ ਰਿਕਾਰਡ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗੀਤ ਗਾਇਆ। ਗੀਤ ਤੋਂ ਬਾਅਦ ਸੁਖਵਿੰਦਰ ਨੇ ਇਕ ਵਾਰ ਫਿਰ ਮੁੱਖ ਮੰਤਰੀ ਮਾਨ ਦੀ ਤਾਰੀਫ ਕੀਤੀ।
ਵੀਡੀਓ ਲਈ ਕਲਿੱਕ ਕਰੋ -: