ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦੌਰਾਨ ਰਾਸ਼ਟਰੀ ਗੀਤ ਵੱਜਣ ਤੋਂ ਪਹਿਲਾਂ ਹੀ ਸਾਊਂਡ ਸਿਸਟਮ ਅਚਾਨਕ ਬੰਦ ਹੋ ਗਿਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਸਟੇਜ ਤੋਂ ਕਿਹਾ ਕਿ ਮੈਂ ਦੇਸ਼ ਭਗਤ ਹਾਂ, ਮੈਂ ਰਾਸ਼ਟਰੀ ਗੀਤ ਜਾਣਦਾ ਹਾਂ। ਇਸ ਤੋਂ ਬਾਅਦ ਉਨ੍ਹਾਂ ਸਟੇਜ ‘ਤੇ ਮੌਜੂਦ ਹੋਰ ਨੇਤਾਵਾਂ ਨਾਲ ਮਿਲ ਕੇ ਰਾਸ਼ਟਰੀ ਗੀਤ ਗਾਇਆ।
आज लोगों को संबोधित करने के बाद तकनीकी खराबी के कारण राष्ट्रगान साउंड पर नहीं बजा…फिर खुद राष्ट्रगान गाया…
ये है देशभक्ति का सबसे बड़ा सबूत… pic.twitter.com/vdtpTG3Iub
— Bhagwant Mann (@BhagwantMann) May 8, 2024
ਭਗਵੰਤ ਮਾਨ ਨੇ ਇਸ ਸਾਰੀ ਘਟਨਾ ਦੀ ਵੀਡੀਓ ਐਕਸ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ- “ਅੱਜ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਤਕਨੀਕੀ ਖਰਾਬੀ ਕਾਰਨ ਰਾਸ਼ਟਰੀ ਗੀਤ ਸਾਊਂਡ ‘ਤੇ ਨਹੀਂ ਵੱਜਿਆ, ਫਿਰ ਉਨ੍ਹਾਂ ਨੇ ਖੁਦ ਰਾਸ਼ਟਰੀ ਗੀਤ ਗਾਇਆ। ਇਹ ਦੇਸ਼ ਭਗਤੀ ਦਾ ਸਭ ਤੋਂ ਵੱਡਾ ਸਬੂਤ ਹੈ।”
ਇਹ ਵੀ ਪੜ੍ਹੋ : ਸਲਮਾਨ ਖਾਨ ਘਰ ਫਾਇ.ਰਿੰਗ ਕੇਸ, ਅਨੁਜ ਥਾਪਨ ਦੀ ਮ੍ਰਿਤ.ਕ ਦੇਹ ਦਾ ਦੁਬਾਰਾ ਹੋਵੇਗਾ ਪੋਸਟਮਾਰਟਮ
ਦਰਅਸਲ ਭਗਵੰਤ ਮਾਨ ਪਟਿਆਲਾ ਲੋਕ ਸਭਾ ਹਲਕੇ ‘ਚ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ‘ਚ ਰੈਲੀ ਕਰਨ ਆਏ ਸਨ। ‘ਆਪ’ ਨੇ ਇਸ ਰੈਲੀ ਨੂੰ ਮਿਸ਼ਨ 13-0 ਦਾ ਨਾਂ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: