ਮਾਛੀਵਾੜਾ ਸਾਹਿਬ ਦੀ ਇਕ ਮਸ਼ਹੂਰ ਫਾਸਟ ਫੂਡ ਦੀ ਦੁਕਾਨ ‘ਤੇ ਇਕ ਗਾਹਕ ਨੂੰ ਦਿੱਤੇ ਗਏ ਪੀਜ਼ਾ ‘ਚ ਕਾਕਰੋਚ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਇਹ ਪੀਜ਼ਾ ਆਰਡਰ ਕਰਨ ਵਾਲੇ ਰਤੀਪੁਰ ਵਾਸੀ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਉਸ ਨੇ ਇਸ ਫਾਸਟ ਫੂਡ ਦੀ ਦੁਕਾਨ ਤੋਂ ਪੀਜ਼ਾ ਅਤੇ ਗਾਰਲਿਕ ਬਰੈੱਡ ਦਾ ਆਰਡਰ ਕੀਤਾ ਸੀ ਅਤੇ ਡਿਲੀਵਰੀ ਬੁਆਏ ਨੇ ਕਰੀਬ 3 ਵਜੇ ਉਸ ਦੇ ਘਰ ਡਿਲੀਵਰੀ ਕਰ ਦਿੱਤੀ। ਜਦੋਂ ਅਸੀਂ ਪੀਜ਼ਾ ਖਾਣ ਲੱਗੇ ਤਾਂ ਦੇਖਿਆ ਕਿ ਉਸ ਵਿੱਚ ਇੱਕ ਮਰਿਆ ਹੋਇਆ ਕਾਕਰੋਚ ਪਿਆ ਸੀ।
ਉਸ ਨੇ ਅੱਗੇ ਕਿਹਾ ਕਿ ਇਸ ਸਬੰਧੀ ਜਦੋਂ ਮੈਂ ਪੀਜ਼ਾ ਲੈ ਕੇ ਫਾਸਟ ਫੂਡ ਦੀ ਦੁਕਾਨ ‘ਤੇ ਗਿਆ ਤਾਂ ਸਾਹਮਣੇ ਕੰਮ ਕਰਦੇ ਲੜਕਿਆਂ ਨੇ ਕਿਹਾ ਕਿ ਇਸ ‘ਚ ਸਾਡਾ ਕੋਈ ਕਸੂਰ ਨਹੀਂ ਹੈ, ਕੀ ਪਤਾ ਕਿ ਇਹ ਕਾਕਰੋਚ ਕਿੱਥੋਂ ਆਇਆ। ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਉਹ ਇਸ ਸਬੰਧੀ ਸਿਹਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਦੇਵੇਗਾ ਤਾਂ ਜੋ ਗੰਦਾ ਭੋਜਨ ਸਪਲਾਈ ਕਰਨ ਵਾਲੇ ਫਾਸਟ ਫੂਡ ਦੇ ਦੁਕਾਨਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਸਰ, ਸੀਰੀਅਸ ਤਬੀਅਤ ਖਰਾਬ ਹੈ ਪਲੀਜ਼… ਵਿਦਿਆਰਥਣ ਦੇ ਪੇਪਰ ਦੀ ਕਾਪੀ ਹੋਈ ਵਾਇਰਲ
ਇਸ ਸਬੰਧੀ ਜਦੋਂ ਫਾਸਟ ਫੂਡ ਦੀ ਦੁਕਾਨ ਦੇ ਮੈਨੇਜਰ ਨਾਲ ਮੋਬਾਇਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਖਾਣਾ ਬਣਾਉਣ ਸਮੇਂ ਪੂਰੀ ਸਫਾਈ ਰੱਖੀ ਜਾਂਦੀ ਹੈ ਅਤੇ ਅਜਿਹੀ ਗਲਤੀ ਕਦੇ ਵੀ ਨਹੀਂ ਹੋ ਸਕਦੀ। ਪੀਜ਼ਾ 400 ਡਿਗਰੀ ਦੇ ਤਾਪਮਾਨ ‘ਤੇ ਤਿਆਰ ਕੀਤਾ ਜਾਂਦਾ ਹੈ ਅਤੇ ਜੇਕਰ ਇਸ ਵਿਚ ਕਾਕਰੋਚ ਹੁੰਦਾ ਤਾਂ ਇਹ ਪੂਰੀ ਤਰ੍ਹਾਂ ਸੜ ਜਾਂਦਾ। ਪੀਜ਼ਾ ‘ਚੋਂ ਕਾਕਰੋਚ ਨਿਕਲਣ ਦੀ ਘਟਨਾ ਤੋਂ ਬਾਅਦ ਲੋਕਾਂ ਨੂੰ ਫਾਸਟ ਫੂਡ ਬਹੁਤ ਧਿਆਨ ਨਾਲ ਖਾਣਾ ਪਵੇਗਾ ਅਤੇ ਸਿਹਤ ਵਿਭਾਗ ਨੂੰ ਵੀ ਜਾਂਚ ਕਰਨੀ ਪਵੇਗੀ ਕਿ ਗਲਤੀ ਕਿੱਥੇ ਹੋਈ।
ਵੀਡੀਓ ਲਈ ਕਲਿੱਕ ਕਰੋ -: