ਅਕਾਲੀ ਦਲ ਦੀ ਸੀਨੀਅਰ ਨੇਤਾ ਸੁਨੀਤਾ ਚੌਧਰੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਸੁਨੀਤਾ ਚੌਧਰੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮਟੀ ਦੀ ਮੈਂਬਰ ਤੇ ਹਲਕਾ ਬਲਾਚੌਰ ਤੋਂ ਇੰਚਾਰਜ ਸਨ। ਸੁਨੀਤਾ ਚੌਧਰੀ ਨੇ ਅੱਜ ਸਵੇਰੇ ਲਗਭਗ 8.30 ਵਜੇ ਪੀਜੀਆਈ ਚੰਡੀਗੜ੍ਹ ਵਿਚ ਆਖਰੀ ਸਾਹ ਲਏ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਮੋਹਾਲੀ ਸਥਿਤ ਘਰ ਵਿਚ ਸੁਨੀਤਾ ਚੌਧਰੀ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਇਹ ਖੁਲਾਸਾ ਸੁਨੀਤਾ ਚੌਧਰੀ ਦੇ ਕਰੀਬੀ ਰਿਸ਼ਤੇਦਾਰ ਗੌਰਵ ਚੌਹਾਨ ਤੇ ਹਨੀ ਟੋਸਾ ਨੇ ਕੀਤਾ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੁਨੀਤਾ ਚੌਧਰੀ ਦੇ ਪਤੀ ਚੌਧਰੀ ਰਾਮ ਪਾਲ ਦਾ ਵੀ ਦੇਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : ਫਰੀਦਕੋਟ : ਗੁਆਂਢੀ ਨੇ ਕਤ.ਲ ਕੀਤਾ ਪੁਲਿਸ ਮੁਲਾਜ਼ਮ ਦਾ ਪੁੱਤ, ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਇਆ ਸੀ ਵਿਵਾਦ
ਦੱਸ ਦੇਈਏ ਕਿ ਸੁਨੀਤਾ ਚੌਧਰੀ ਨੇ ਟੀਚਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੀ ਸਿਆਸੀ ਯਾਤਰਾ ਸ਼ੁਰੂ ਕੀਤੀ ਸੀ। ਪਾਰਟੀ ਪ੍ਰਤੀ ਲਗਨ ਤੇ ਜਨ ਸੇਵਾ ਦੀ ਭਾਵਨਾ ਨੂੰ ਦੇਖਦੇ ਹੋਏ ਸਾਲ 2022 ਵਿਚ ਉਨ੍ਹਾਂ ਨੂੰ ਜ਼ਿਲ੍ਹਾ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕਰਕੇ ਕੋਰ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟੇਕਰੀ ਟਿਕਟ ਤੋਂ ਚੋਣ ਲੜ ਕੇ ਦੂਜੇ ਸਥਾਨ ‘ਤੇਸਨ। ਸੁਨੀਤਾ ਚੌਧਰੀ ਦਾ ਅੰਤਿਮ ਸਸਕਾਰ ਐਤਵਾਰ ਨੂੰ ਗ੍ਰਾਮ ਕਰੀਮਪੁਰ ਧਿਆਨੀ ਵਿਚ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: