Rising cases of coronavirus: ਮਹਾਰਾਸ਼ਟਰ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਬਾਵਜੂਦ, ਰਾਜਧਾਨੀ ਮੁੰਬਈ ਵਿੱਚ ਨਾਈਟ ਕਲੱਬਾਂ ਵਿੱਚ ਅਜੇ ਵੀ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੋਵਿਡ ਨਿਯਮਾਂ ਦੀ ਨਾਈਟ ਕਲੱਬਾਂ ਵਿੱਚ ਪਾਲਣਾ ਨਹੀਂ ਕੀਤਾ ਜਾਂਦਾ ਹੈ। ਅਜਿਹਾ ਲਗਦਾ ਹੈ ਕਿ ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ ਹੈ। ਮੁੰਬਈ ਦੇ ਨਾਈਟ ਕਲੱਬਾਂ ‘ਤੇ ਆਉਣ ਵਾਲੇ ਲੋਕ ਮਾਸਕ ਨਹੀਂ ਪਹਿਨ ਰਹੇ। ਜਿਸ ਕਾਰਨ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਹੈ। ਇਸ ਨਾਲ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ। ਇਸ ਦੌਰਾਨ ਮੁੰਬਈ ਦੇ ਨਾਈਟ ਕਲੱਬਾਂ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਕਲੱਬ ਦੇ ਅੰਦਰ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।
ਵੀਡੀਓ ਮੁੰਬਈ ਦੇ ਵਿਲੇ ਪਾਰਲੇ ‘ਚ ਸਥਿਤ ਮਸ਼ਹੂਰ ਪੱਬ ‘ਬੈਰਲ ਮੈਸ਼ਨ’ ਦੀ ਹੈ। ਵਾਇਰਲ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਲੋਕ ਪੱਬ ਦੇ ਅੰਦਰ ਡਾਂਸ ਕਰਨ ਵਾਲੇ ਫਰਸ਼ ‘ਤੇ ਇਕੱਠੇ ਹੋਏ ਹਨ ਅਤੇ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕਰ ਰਹੇ ਹਨ। ਲੋਕ ਕੋਵਿਡ ਨਿਯਮਾਂ ਨੂੰ ਤੋੜਨ ‘ਤੇ ਤੁਲੇ ਹੋਏ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਵੀਰਵਾਰ ਨੂੰ ਮੁੰਬਈ ਵਿੱਚ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੇ 1,100 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ। ਪਰ ਪੁਲਿਸ ਦੀ ਨੱਕ ਹੇਠ ਅਤੇ ਪ੍ਰਸ਼ਾਸਨ ਦੇ ਸਮਰਥਨ ‘ਤੇ ਇਹ ਨਾਈਟ ਕਲੱਬ ਨਿਰਭੈ ਹੋਕੇ ਚਲ ਰਹੇ ਹਨ।