US company Moderna corona vaccine: ਅਮਰੀਕਾ ਦੀ ਮੋਡਰਨਾ ਇੰਕ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਇੱਕ ਵੈਕਸੀਨ ਬਣਾ ਲੈਣ ਦਾ ਦਾਅਵਾ ਕੀਤਾ ਹੈ । ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈਕਸੀਨ ਕੋਰੋਨਾ ਦੀ ਲਾਗ ਨੂੰ ਰੋਕਣ ਲਈ 94.5% ਪ੍ਰਭਾਵਸ਼ਾਲੀ ਸਾਬਿਤ ਹੋਈ ਹੈ। ਇਸ ਦੌਰਾਨ ਕੰਪਨੀ ਨੇ ਕਿਹਾ ਹੈ ਕਿ ਮੋਡਰਨਾ ਵੈਕਸੀਨ ਦੀ ਇੱਕ ਖੁਰਾਕ ਲਈ ਸਰਕਾਰ ਤੋਂ 25-37 ਅਮਰੀਕੀ ਡਾਲਰ 1,854-2,744 ਰੁਪਏ ਲੈ ਸਕਦੀ ਹੈ।
ਮੋਡਰਨਾ ਦੇ ਕਾਰਜਕਾਰੀ ਅਧਿਕਾਰੀ (CEO) ਸਟੀਫਨ ਬੈਨਸੇਲ ਨੇ ਕਿਹਾ ਕਿ ਵੈਕਸੀਨ ਦੀ ਕੀਮਤ ਉਸਦੀ ਮੰਗ ‘ਤੇ ਨਿਰਭਰ ਕਰਦੀ ਹੈ। ਸਟੀਫਨ ਬੈਨਸੇਲ ਨੇ ਕਿਹਾ, “ਸਾਡੀ ਵੈਕਸੀਨ ਦੀ ਕੀਮਤ 10-50 ਡਾਲਰ ਯਾਨੀ 741.63 ਰੁਪਏ ਤੋਂ 3,708.13 ਰੁਪਏ ਹੋ ਸਕਦੀ ਹੈ।” ਨਿਊਜ਼ ਏਜੰਸੀ ਅਨੁਸਾਰ ਸੋਮਵਾਰ ਨੂੰ ਗੱਲਬਾਤ ਵਿੱਚ ਸ਼ਾਮਿਲ ਇੱਕ ਯੂਰਪੀਅਨ ਸੰਘ ਦੇ ਅਧਿਕਾਰੀ ਨੇ ਦੱਸਿਆ ਕਿ ਯੂਰਪੀਅਨ ਸੰਘ ਨੂੰ ਵੈਕਸੀਨ ਦੀਆਂ ਲਗਭਗ ਲੱਖਾਂ ਖੁਰਾਕਾਂ ਦੀ ਜ਼ਰੂਰਤ ਹੋਵੇਗੀ। ਯੂਰਪੀਅਨ ਸੰਘ ਪ੍ਰਤੀ ਖੁਰਾਕ 25 ਡਾਲਰ ਤੋਂ ਘੱਟ ਕੀਮਤ ‘ਤੇ ਪੂਰਤੀ ਲਈ ਮੋਡਰਨਾ ਨਾਲ ਸੌਦਾ ਕਰਨਾ ਚਾਹੁੰਦੀ ਸੀ।
ਯੂਰਪੀਅਨ ਸੰਘ ਨਾਲ ਹੋਏ ਸੌਦੇ ‘ਤੇ ਬੈਨਸੇਲ ਦਾ ਕਹਿਣਾ ਸੀ, “ਅਜੇ ਤੱਕ ਲਿਖਤੀ ਜਾਂ ਰਸਮੀ ਤੌਰ’ ਤੇ ਕੁਝ ਨਹੀਂ ਹੋਇਆ ਹੈ, ਪਰ ਅਸੀਂ ਯੂਰਪੀਅਨ ਕਮਿਸ਼ਨ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਸੌਦੇ ਦੀ ਪੁਸ਼ਟੀ ਕਰਨ ਦੇ ਬਹੁਤ ਨੇੜੇ ਹਾਂ।” ਅਸੀਂ ਯੂਰਪ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਅਤੇ ਸਾਡੀ ਗੱਲਬਾਤ ਵੀ ਸਹੀ ਦਿਸ਼ਾ ਵੱਲ ਜਾ ਰਹੀ ਹੈ। ਮੋਡਰਨਾ ਦੇ ਸੀਈਓ ਨੇ ਕਿਹਾ ਕਿ ਸੌਦਾ ਪੱਕਾ ਹੋਣ ਵਿੱਚ ਜਿੰਨੇ ਦਿਨ ਲੱਗ ਜਾਣ ਵੈਸੇ ਕਰਾਰ ਹੋਣਾ ਤਾਂ ਪੱਕਾ ਹੈ।
ਦੱਸ ਦੇਈਏ ਕਿ ਮੋਡਰਨਾ ਨੇ ਕਿਹਾ ਕਿ ਕਲੀਨਿਕਲ ਟ੍ਰਾਇਲ ਦੇ ਅੰਤਰਿਮ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਉਸਦੀ ਵੈਕਸੀਨ ਕੋਵਿਡ ਦੇ ਵਿਰੁੱਧ ਬਚਾਅ ਵਿੱਚ 94.5 ਪ੍ਰਤੀਸ਼ਤ ਪ੍ਰਭਾਵਸ਼ਾਲੀ ਸਾਬਿਤ ਹੋਈ ਹੈ। ਮੋਡਰਨਾ ਕੰਪਨੀ ਦਾ ਕਹਿਣਾ ਹੈ ਕਿ ਉਸਦੀ ਵੈਕਸੀਨ MRNA-1273 ਜਲਦੀ ਆਵੇਗੀ । ਕੰਪਨੀ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਵੈਕਸੀਨ ਦੀਆਂ ਦੋ ਕਰੋੜ ਖੁਰਾਕਾਂ ਲਿਆਉਣ ਦੀ ਉਮੀਦ ਹੈ। ਕੰਪਨੀ ਦਾ ਦਾਅਵਾ ਹੈ ਕਿ ਅਗਲੇ ਸਾਲ ਤੱਕ ਇਹ ਸੌ ਕਰੋੜ ਡੋਜ਼ ਤਿਆਰ ਕਰੇਗੀ, ਪਰ ਲੋਕਾਂ ਤੱਕ ਇਸ ਦਵਾਈ ਨੂੰ ਪਹੁੰਚਾਉਣ ਲਈ ਮੋਡਰਨਾ ਕੰਪਨੀ ਨੂੰ ਕਈ ਰਸਮਾਂ ਵਿੱਚੋਂ ਲੰਘਣਾ ਪਵੇਗਾ ।
ਇਹ ਵੀ ਦੇਖੋ: Diwali ‘ਤੇ ਖਰੀਦੀ ਲਾਟਰੀ, ਨਤੀਜਾ ਆਉਣ ‘ਤੇ ਪੈਰਾਂ ਹੇਠੋਂ ਨਿਕਲੀ ਜ਼ਮੀਨ