ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ‘ਆਪ ਦੇ ਦੁਆਰ’ ਸਕੀਮ ਸ਼ੁਰੂ ਹੋ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਚਾਰਜ ਸੰਭਾਲ ਲਿਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਸ ਦੌਰਾਨ ਇਸ ਮਿਸ਼ਨ ਦੀ ਸਫਲਤਾ ਦਿੱਸਦੀ ਉਸ ਵੇਲੇ ਨਜ਼ਰ ਆਈ ਜਦੋਂ ਮੋਗਾ ਦੇ ਪਿੰਡ ਸਿੰਘਾਂਵਾਲਾ ਵਿਖੇ ਲਗਾਏ ਗਏ ਕੈਂਪ ਦੌਰਾਨ ਇੱਕ ਨਵੇਂ ਵਿਆਹੇ ਜੋੜੇ ਨੂੰ ਉਨ੍ਹਾਂ ਦੇ ਆਨੰਦ ਕਾਰਜ ਤੋਂ ਤੁਰੰਤ ਬਾਅਦ ਹੀ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮਿਲ ਗਿਆ।
ਆਮ ਆਦਮੀ ਪਾਰਟੀ ਪੰਜਾਬ ਨੇ ਇਸ ਦੀਆਂ ਤਸਵੀਰਾਂ ਪੋਸਟ ਕਰਕੇ ਕਿਹਾ ‘ਬਦਲਦਾ ਪੰਜਾਬ’। ਪਾਰਟੀ ਨੇ ਕਿਹਾ ਕਿ ਮਹੀਨਿਆਂ ਤੱਕ ਵਿਆਹ ਰਜਿਸਟਰ ਕਰਾਉਣ ਲਈ ਖੱਜਲ-ਖੁਆਰ ਹੋਣਾ ਪੈਂਦਾ ਸੀ ਪਰ ਵਿਆਹ ਕਰਵਾਉਣ ਆਏ ਜੋੜੇ ਨੇ ਵਿਆਹ ਵਾਲੇ ਦਿਨ ਹੀ ਆਪਣੀ ਮੈਰਿਜ ਰਜਿਸਟਰ ਕਰਵਾ ਲਈ। ਇਹ ਸਭ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ।
ਇਹ ਸਰਟੀਫਿਕੇਟ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਖੁਦ ਨਵੇਂ ਵਿਆਹੇ ਜੋੜੇ ਨੂੰ ਸੌਂਪਿਆ। ਉਨ੍ਹਾਂ ਇਸ ਮੌਕੇ ਜੋੜੀ ਨੂੰ ਪੰਜਾਬ ਸਰਕਾਰ ਵੱਲੋਂ ਸ਼ਗਨ ਵੀ ਪਾਇਆ।
ਦੱਸ ਦੇਈਏ ਕਿ ਹੈ ਕਿ ਅੱਜ ”ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਵਿੱਚ 16 ਲੋਕ ਸੁਵਿਧਾ ਕੈਂਪ ਲਗਾਏ ਗਏ, ਜਿਹਨਾਂ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਸਰਕਾਰੀ ਸੇਵਾਵਾਂ ਨਾਲ ਸਬੰਧਤ ਕੰਮ ਕਰਵਾਏ। ਅਜਿਹਾ ਕੈਂਪ ਪਿੰਡ ਸਿੰਘਾਂਵਾਲਾ ਸਬ-ਡਿਵੀਜ਼ਨ ਮੋਗਾ ਵਿਖੇ ਲਗਾਇਆ ਗਿਆ। ਇਸੇ ਦੌਰਾਨ ਵਿਆਹ ਵਾਲੇ ਦੋਵੇਂ ਪਰਿਵਾਰਾਂ ਨੇ ਤੁਰੰਤ ਫਾਰਮ ਭਰ ਦਿੱਤੇ ਅਤੇ ਮੌਕੇ ‘ਤੇ ਮੌਜੂਦ ਡਿਪਟੀ ਕਮਿਸ਼ਨਰ ਨੇ ਜੋੜੀ ਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ।
ਇਸ ਕੈਂਪ ਵਿੱਚ 45 ਸੁਵਿਧਾਵਾਂ, ਜਿਨ੍ਹਾਂ ਲਈ ਲੋਕਾਂ ਨੂੰ ਸੇਵਾ ਕੇਂਦਰਾਂ ਵਿੱਚ ਜਾਣਾ ਪੈਂਦਾ ਸੀ, ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਭਾਂਖਰਪੁਰ ਕੈਂਪਸ ਦਾ ਦੌਰਾ ਕਰਨ ਪੁੱਜੇ ਹੋਏ ਹਨ।ਇਸ ਦੌਰਾਨ ਮੁੱਖ ਮੰਤਰੀ ਨੇ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਦੌਰਾ ਕੀਤਾ। ਉਥੇ ਲੋਕਾਂ ਨੂੰ ਵੀ ਮਿਲੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਨੇਤਾ ਤੁਹਾਡੇ ਘਰ ਆਉਂਦੇ ਸਨ ਅਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਕੰਮਾਂ ਲਈ ਚੰਡੀਗੜ੍ਹ ਆਉਣਾ ਪੈਂਦਾ ਸੀ। ਜੇ ਕੋਈ ਦਸਤਾਵੇਜ਼ ਰਹਿ ਜਾਂਦਾ ਸੀ, ਤਾਂ ਵਾਪਸ ਜਾਣਾ ਪੈਂਦਾ ਸੀ। ਦਿਹਾੜੀ ਖਰਾਬ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਸੀਐਮ ਮਾਨ ਨੇ ਕਿਹਾ- ਮੇਰਾ ਸੁਪਨਾ ਪੂਰਾ ਹੋ ਗਿਆ ਹੈ। ਸੰਗਰੂਰ ਵਿੱਚ ਆਪਣੇ ਕਿਰਾਏ ਦੇ ਮਕਾਨ ਤੋਂ ਬੋਲਿਆ ਸੀ ਸਰਕਾਰ ਸ਼ਹਿਰਾਂ-ਕਸਬਿਆਂ ਤੋਂ ਚੱਲੇਗੀ, ਅੱਜ ਉਹ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –