ਸੰਤ ਬਾਬਾ ਰਾਮ ਸਿੰਘ ਜੀ ਸਰੀਰ ਤਿਆਗ ਕੇ ਸੱਚਖੰਡ ਵਿਚ ਜਾ ਬਿਰਾਜੇ ਹਨ।ਉਹ ਕਾਫੀ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸੰਤ ਬਾਬਾ ਰਾਮ ਸਿੰਘ ਜੀ ਦੇ ਅਕਾਲ ਚਲਾਣੇ ਮਗਰੋਂ ਕ੍ਰਿਕਟਰ ਯੁਵਰਾਜ ਸਿੰਘ ਭਾਵੁਕ ਹੋ ਗਏ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ-
ਕੱਲ੍ਹ ਮੈਂ ਆਪਣੇ ਜੀਵਨ ਦੀ ਇਕ ਮਹਾਨ ਹਸਤੀ ਨੂੰ ਅਲਵਿਦਾ ਕਹਿ ਦਿੱਤਾ-ਮੇਰੇ ਪਿਆਰੇ ਬਾਬਾ ਰਾਮ ਸਿੰਘ ਜੀ। ਉਹ ਮੇਰੇ ਮਾਰਗਦਰਸ਼ਕ, ਮੇਰੇ ਸਲਾਹਕਾਰ ਤੇ ਪਿਤਾ ਦੀ ਸ਼ਖਸੀਅਤ ਸੀ ਜਿਨ੍ਹਾਂ ਦੀ ਮੌਜੂਦਗੀ ਸ਼ਾਂਤੀ ਤੇ ਸਹੀ ਦਿਸ਼ਾ ਦਾ ਨਿਰੰਤਰ ਸਰੋਤ ਸੀ। ਮੇਰੇ ਸਭ ਤੋਂ ਹਨ੍ਹੇਰੇ ਪਲਾਂ ਵਿਚ ਉਹ ਰੌਸ਼ਨੀ ਸੀ ਜਿਨ੍ਹਾਂ ਨੇ ਮੈਨੂੰ ਅੱਗੇ ਦਾ ਰਸਤਾ ਦਿਖਾਇਆ, ਮਾਰਗਾਂ ਨੂੰ ਪ੍ਰਕਾਸ਼ਮਾਨ ਕੀਤਾ ਜੋ ਮੈਂ ਆਪਣੇ ਆਪ ਨਹੀਂ ਲੱਭ ਸਕਦਾ ਸੀ। ਉਨ੍ਹਾਂ ਦੀ ਬੁੱਧੀ ਮੇਰੇ ਮਾਰਗਦਰਸ਼ਕ ਰੌਸ਼ੀ ਸੀ ਤੇ ਉਨ੍ਹਾਂ ਦੀ ਦਿਆਲਤਾ ਸੰਸਾਰ ਵਿਚ ਚੰਗਿਆਈ ਦੀ ਯਾਦ ਦਿਵਾਉਂਦੀ ਹੈ। ਮੇਰੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਗਾਇਬ ਹੋ ਗਿਆ, ਉਹ ਯਾਦਾਂ ਛੱਡ ਗਿਆ ਹੈ ਜੋ ਮੈਂ ਹਮੇਸ਼ਾ ਲਈ ਸੰਭਾਲਾਂਗਾ ਤੇ ਰੱਖਾਂਗਾ।
ਬਾਬਾ ਜੀ ਦੀ ਰਹਿਮਤ ਨੇ ਮੇਰੇ ਵਰਗੇ ਅਣਗਿਣਤ ਲੋਕਾਂ ਨੂੰ ਅਸੀਸ ਦਿੱਤੀ। ਉਨ੍ਹਾਂ ਕੋਲ ਦੂਜਿਆਂ ਦੇ ਦਰਦ ਨੂੰ ਆਪਣਾ ਬਣਾਉਣ ਦੀ ਵਿਲੱਖਣ ਯੋਗਦਾ ਸੀ, ਕਿਸੇ ਵੀ ਲੋੜਵੰਦ ਨੂੰ ਦਿਲਾਸ਼ਾ ਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਸੀ। ਮੈਂ ਉਨ੍ਹਾਂ ਸਾਲਾਂ ਲਈ ਸ਼ੁਕਰਗੁਜ਼ਾਰ ਹਾਂ ਜੋ ਅਸੀਂ ਸਾਂਝੇ ਕੀਤੇ ਹਨ ਤੇ ਉਨ੍ਹਾਂ ਨੇ ਮੇਰੇ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ ਹੈ। ਬਾਬਾ ਜੀ ਤੁਹਾਡੀ ਜੋਤ ਸਦਾ ਮੇਰੇ ਹਿਰਦੇ ਵਿਚ ਚਮਕਦੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: