ਭੂਚਾਲ ਕਰਕੇ ਤੁਰਕੀ ਤੇ ਸੀਰੀਆ ਵਿੱਚ ਤਬਾਹੀ ਮਚ ਗਈ ਹੈ। ਮੌਤਾਂ ਦੀ ਗਿਣਤੀ ਵਧਦਦੀ ਜਾ ਰਹੀ ਹੈ। ਹੁਣ ਤੱਕ ਮੌਤਾਂ ਦੀ ਗਿਣਤੀ 4300 ਤੋਂ ਪਾਰ ਹੋ ਚੁੱਕੀ ਹੈ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਬਿਆਨ ਵੀ ਚਿੰਤਾ ਪੈਦਾ ਕਰਨ ਵਾਲਾ ਹੈ।
WHO ਨੇ ਕਿਹਾ ਹੈ ਕਿ ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਠ ਗੁਣਾ ਵੱਧ ਸਕਦੀ ਹੈ। ਰਿਪੋਰਟ ਮੁਤਾਬਕ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 20,000 ਤੋਂ ਵੱਧ ਹੋ ਸਕਦੀ ਹੈ। ਡਬਲਯੂਐਚਓ ਨੇ ਕਿਹਾ ਕਿ ਅਜਿਹੇ ਗੰਭੀਰ ਭੂਚਾਲਾਂ ਵਿੱਚ ਛੇਤੀ ਮੌਤਾਂ ਦੀ ਗਿਣਤੀ ਵਿੱਚ ਅੱਠ ਗੁਣਾ ਵਾਧਾ ਅਕਸਰ ਦੇਖਿਆ ਜਾਂਦਾ ਹੈ। ਜਦੋਂ WHO ਨੇ ਇਹ ਖਦਸ਼ਾ ਜ਼ਾਹਰ ਕੀਤਾ ਸੀ, ਉਦੋਂ ਮੌਤਾਂ ਦਾ ਅੰਕੜਾ 2,600 ਸੀ।
ਤੁਰਕੀ ‘ਚ ਸੋਮਵਾਰ ਸਵੇਰੇ ਪਹਿਲਾ ਵੱਡਾ ਭੂਚਾਲ ਆਇਆ ਅਤੇ ਕਰੀਬ 12 ਘੰਟੇ ਬਾਅਦ ਇਕ ਹੋਰ ਤੇਜ਼ ਭੂਚਾਲ ਆਇਆ। WHO ਦੀ ਇਹ ਚਿਤਾਵਨੀ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਬਚਾਅ ਕਰਮਚਾਰੀ ਕੜਾਕੇ ਦੀ ਠੰਡ ‘ਚ ਮਲਬੇ ‘ਚ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ। ਦੁਨੀਆ ਭਰ ਦੇ ਦੇਸ਼ਾਂ ਨੇ ਬਚਾਅ ਕਾਰਜਾਂ ਵਿੱਚ ਮਦਦ ਲਈ ਸਹਿਯੋਗ ਕਰਨ ਲਈ ਅੱਗੇ ਵਧਿਆ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਨੇ ਕਿਹਾ ਕਿ ਤੁਰਕੀ ਅਤੇ ਸੀਰੀਆ ‘ਚ ਗਾਜ਼ੀਅਨਟੇਪ ਸ਼ਹਿਰ ਦੇ ਨੇੜੇ 17.9 ਕਿ.ਮੀ. (11 ਮੀਲ) 1.5 ਕਿਲੋਮੀਟਰ ਦੀ ਡੂੰਘਾਈ ‘ਤੇ 7.8 ਤੀਬਰਤਾ ਦਾ ਭੂਚਾਲ ਆਇਆ, ਜੋ ਕਿ ਤੁਰਕੀ ਵਿੱਚ ਹੁਣ ਤੱਕ ਦਾ ਸਭ ਤੋਂ ਗੰਭੀਰ ਭੂਚਾਲ ਹੈ। ਕਰੀਬ ਦੋ ਮਿੰਟ ਤੱਕ ਇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। USGS ਨੇ ਕਿਹਾ ਕਿ ਦੂਜੇ ਭੂਚਾਲ ਦੀ ਤੀਬਰਤਾ 7.5 ਸੀ ਅਤੇ ਇਹ ਕਾਹਰਾਮਨਮਾਰਸ ਸੂਬੇ ਦੇ ਐਲਬਿਸਤਾਨ ਜ਼ਿਲ੍ਹੇ ਵਿੱਚ ਕੇਂਦਰਿਤ ਸੀ। ਹਾਲਾਂਕਿ, WHO ਨੇ ਚੇਤਾਵਨੀ ਦਿੱਤੀ ਹੈ ਕਿ ਤੁਰਕੀ ਦੇ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਮੌਜੂਦਾ ਮੌਤਾਂ ਦੀ ਗਿਣਤੀ ਤੋਂ ਅੱਠ ਗੁਣਾ ਵੱਧਣ ਦੀ ਸੰਭਾਵਨਾ ਹੈ।
WHO ਨੇ ਕਿਹਾ ਕਿ ਅਸੀਂ ਹਮੇਸ਼ਾ ਭੂਚਾਲਾਂ ਦੇ ਨਾਲ ਇੱਕ ਹੀ ਚੀਜ਼ ਦੇਖਦੇ ਹਾਂ। ਬਦਕਿਸਮਤੀ ਨਾਲ, ਮਰਨ ਵਾਲਿਆਂ ਜਾਂ ਜ਼ਖਮੀਆਂ ਦੀ ਗਿਣਤੀ ਦੀਆਂ ਸ਼ੁਰੂਆਤੀ ਰਿਪੋਰਟਾਂ ਆਉਣ ਵਾਲੇ ਹਫ਼ਤਿਆਂ ਵਿੱਚ ਕਾਫ਼ੀ ਵਧਣ ਦੀ ਸੰਭਾਵਨਾ ਹੈ। ਹਾਲਾਂਕਿ WHO ਨੇ ਇਹ ਵੀ ਕਿਹਾ ਕਿ ਇਸ ਖਤਰਨਾਕ ਠੰਡੇ ਮੌਸਮ ਵਿੱਚ ਬਹੁਤ ਸਾਰੇ ਲੋਕ ਬੇਘਰ ਹੋ ਸਕਦੇ ਹਨ, ਜਿਸ ਨਾਲ ਖ਼ਤਰੇ ਹੋਰ ਵੀ ਵੱਧ ਜਾਂਦੇ ਹਨ।
ਇਹ ਵੀ ਪੜ੍ਹੋ : ਭੂਚਾਲ ਕਰਕੇ ਤੁਰਕੀ-ਸੀਰੀਆ ‘ਚ ਤਬਾਹੀ, ਮੌਤਾਂ ਦੀ ਗਿਣਤੀ 4000 ਤੋਂ ਪਾਰ, ਹਜ਼ਾਰਾਂ ਲੋਕ ਮਲਬੇ ‘ਚ ਦੱਬੇ
ਇਨ੍ਹਾਂ ਭੂਚਾਲਾਂ ਦੇ ਝਟਕਿਆਂ ਕਾਰਨ ਤੁਰਕੀ ਅਤੇ ਸੀਰੀਆ ਵਿੱਚ ਹਜ਼ਾਰਾਂ ਇਮਾਰਤਾਂ ਮਿੰਟਾਂ ਵਿੱਚ ਹੀ ਢਹਿ-ਢੇਰੀ ਹੋ ਗਈਆਂ। ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵੱਡੇ ਪੱਧਰ ‘ਤੇ ਸ਼ੇਅਰ ਕੀਤੀਆਂ ਗਈਆਂ, ਜਿਸ ‘ਚ ਤਬਾਹੀ ਸਾਹਮਣੇ ਆਈ। ਕਈ ਸੜਕਾਂ ਤਬਾਹ ਹੋ ਗਈਆਂ ਹਨ ਅਤੇ ਜਿੱਥੋਂ ਤੱਕ ਦੋਵਾਂ ਦੇਸ਼ਾਂ ਤੋਂ ਆ ਰਹੀਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ, ਮਲਬੇ ਦੇ ਵੱਡੇ-ਵੱਡੇ ਪਹਾੜ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: