ਸੈਂਚੁਰੀਅਨ ਟੈਸਟ ਵਿੱਚ ਭਾਰਤ ਨੂੰ ਦੱਖਣੀ ਅਫਰੀਕਾ ਹੱਥੋਂ ਇੱਕ ਪਾਰੀ ਅਤੇ 32 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਟੀਮ ਇੰਡੀਆ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਤਿਹਾਸ ਰਚਣ ‘ਚ ਕਾਮਯਾਬ ਰਿਹਾ। ਕਿੰਗ ਕੋਹਲੀ ਨੇ ਮੇਜ਼ਬਾਨ ਟੀਮ ਖਿਲਾਫ ਦੂਜੀ ਪਾਰੀ ‘ਚ 76 ਦੌੜਾਂ ਬਣਾਈਆਂ, ਇਸ ਪਾਰੀ ਦੇ ਦਮ ‘ਤੇ ਉਹ ਇਕ ਵਾਰ ਫਿਰ ਸਾਲ 2023 ‘ਚ 2000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪਾਰ ਕਰਨ ‘ਚ ਕਾਮਯਾਬ ਰਿਹਾ।
ਵਿਰਾਟ ਕੋਹਲੀ ਨੇ ਹੁਣ ਇੱਕ ਕੈਲੰਡਰ ਈਅਰ ਵਿੱਚ ਸਭ ਤੋਂ ਵੱਧ 7 ਵਾਰ 2000 ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਵਰਲਡ ਰਿਕਾਰਡ ਬਣਾਇਆ ਹੈ। ਇਸ ਮਾਮਲੇ ‘ਚ ਭਾਰਤੀ ਰਨ ਮਸ਼ੀਨ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੂੰ ਹਰਾਇਆ ਹੈ, ਜਿਸ ਨੇ ਆਪਣੇ ਕਰੀਅਰ ‘ਚ 6 ਵਾਰ ਇਹ ਪ੍ਰਾਪਤੀ ਹਾਸਲ ਕੀਤੀ ਸੀ।
ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ 2000 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਵਿਰਾਟ ਕੋਹਲੀ- 7*
ਕੁਮਾਰ ਸੰਗਾਕਾਰਾ- 6
ਮਹੇਲਾ ਜੈਵਰਧਨੇ – 5
ਸਚਿਨ ਤੇਂਦੁਲਕਰ – 5
ਜੈਕ ਕੈਲਿਸ – 4
ਕੋਹਲੀ ਨੇ ਪਹਿਲੀ ਵਾਰ 2012 ਵਿੱਚ ਇੱਕ ਕੈਲੰਡਰ ਈਅਰ ਵਿੱਚ 2000 ਅੰਤਰਰਾਸ਼ਟਰੀ ਦੌੜਾਂ ਬਣਾਉਣ ਦੀ ਪ੍ਰਾਪਤੀ ਹਾਸਲ ਕੀਤੀ ਸੀ, ਅਜਿਹਾ ਕਰਨ ਵਾਲਾ ਛੇਵਾਂ ਭਾਰਤੀ ਬੱਲੇਬਾਜ਼ ਬਣ ਗਿਆ ਸੀ। ਇਸ ਤੋਂ ਬਾਅਦ ਉਸ ਨੇ 2014, 2016, 2017, 2018, 2019 ਅਤੇ ਹੁਣ 2023 ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : CM ਮਾਨ ਅੱਜ ਲੁਧਿਆਣਾ ‘ਚ, ਵਿਧਾਇਕਾਂ ਨਾਲ ਹੋਵੇਗੀ ਮੀਟਿੰਗ, ROB ਦੇ ਉਦਘਾਟਨ ਦੀ ਚਰਚਾ
ਇਸ ਸਮੇਂ ਭਾਰਤ ਲਈ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ 2818 ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਹੈ। ਉਸ ਨੇ ਇਹ ਕਾਰਨਾਮਾ 2017 ਵਿੱਚ ਕੀਤਾ ਸੀ। 2818 ਦੌੜਾਂ ਬਣਾਉਣ ਲਈ ਉਸ ਨੇ 46 ਮੈਚ ਖੇਡੇ, ਜਿਸ ਵਿੱਚ ਉਸ ਦੀ ਔਸਤ 68.73 ਰਹੀ, ਜਦੋਂਕਿ ਉਸ ਸਾਲ ਉਸ ਨੇ ਆਪਣੇ ਬੱਲੇ ਨਾਲ 11 ਸੈਂਕੜੇ ਅਤੇ 10 ਅਰਧ ਸੈਂਕੜੇ ਬਣਾਏ।
ਹਾਲਾਂਕਿ ਦੱਖਣੀ ਅਫਰੀਕਾ ਖਿਲਾਫ ਸੈਂਚੁਰੀਅਨ ਟੈਸਟ ‘ਚ ਕੋਹਲੀ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਵੀ ਜੁੜ ਗਿਆ। ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਭਾਰਤ ਦੀ ਹਾਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਕੋਹਲੀ ਨੇ WTC ‘ਚ ਹੁਣ ਤੱਕ ਕੁੱਲ 2177 ਦੌੜਾਂ ਬਣਾਈਆਂ ਹਨ, ਜਿਨ੍ਹਾਂ ‘ਚੋਂ 669 ਦੌੜਾਂ ਉਸ ਦੇ ਬੱਲੇ ਨਾਲ ਭਾਰਤ ਦੀ ਹਾਰ ‘ਚ ਆਈਆਂ। ਇਹ ਰਿਕਾਰਡ ਪਹਿਲਾਂ ਚੇਤੇਸ਼ਵਰ ਪੁਜਾਰਾ ਦੇ ਨਾਂ ਸੀ।
ਵਿਰਾਟ ਕੋਹਲੀ- 669
ਚੇਤੇਸ਼ਵਰ ਪੁਜਾਰਾ- 634
ਰਿਸ਼ਭ ਪੰਤ- 557
ਅਜਿੰਕਯ ਰਹਾਣੇ- 429
ਰਵਿੰਦਰ ਜਡੇਜਾ- 276
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”