‘ਬੀਬੀ ਰਾਣੀ ਮੇਰੀ ਬੇਬੇ’ ਉਸ ਭਾਵਨਾ ਦਾ ਅਹਿਸਾਸ ਕਰਵਾਉਗੀ, ਜਿਸ ਤੋਂ ਮਨੁੱਖਤਾ ਦੀ ਸ਼ੁਰੂਆਤ ਹੁੰਦੀ ਹੈ।…ਜੋ ਜੜ੍ਹ ਹੈ…ਆਓ ਇਸ ਭਾਵਨਾ ਨੂੰ ਭਾਵਨਾ ਨਾਲ ਸਮਝੀਏ ਤੇ ਸ਼ੁਰੂਆਤ ਕਰੀਏ …happy Mother’s Day….
ਬੇਬੇ ਉਹ ਖੂਬਸੂਰਤ ਤੇ ਸ਼ੁੱਧ ਭਾਵਨਾ ਹੈ।..ਜੋ ਇੱਕਲੇ ਮਨੁੱਖ, ਜਾਨਵਰ, ਬਨਸਪਤੀ ਜਾਂ ਕਿਸੇ ਭਾਸ਼ਾ ਦੀ ਮੁਥਾਜ ਨਹੀ..ਇਹ ਪੂਰੀ ਕਾਇਨਾਤ ਵਿੱਚ ਸਮਾਈ ਹੋਈ ਹੈ…ਇਹ ਇਸ ਕਾਇਨਾਤ ਦੀ ਸਭ ਤੋਂ ਤਾਕਤਵਰ ਭਾਵਨਾ ਹੈ।
‘ਬੀਬੀ ਰਾਣੀ ਮੇਰੀ ਬੇਬੇ’ ਫਿਲਮ ਇਸ ਭਾਵਨਾ ਦੀ ਸਹਿਜਤਾ, ਸ਼ੁੱਧਤਾ, ਪਿਆਰ ਤੇ ਤਾਕਤ ਤੋਂ ਜਾਣੂ ਕਰਵਾਉਦੀ ਹੈ। ਇਹ ਫਿਲਮ ਹਰ ਬੱਚੇ, ਬਜ਼ੁਰਗ, ਜਵਾਨ ਦਾ ਮਨੋਰੰਜਨ ਦੇ ਨਾਲ-ਨਾਲ ਬੇਬੇ ਦੀ ਇਸ ਭਾਵਨਾ ਨੂੰ ਮਹਿਸੂਸ ਕਰਵਾਏਗੀ। ‘ਬੀਬੀ ਰਾਣੀ ਮੇਰੀ ਬੇਬੇ’ ਹੁਣ ਤੱਕ ਦੀ ਇਸ ਭਾਵਨਾ ਨੂੰ ਲੈ ਕੇ ਇੱਕ ਵੱਖਰੀ ਫਿਲਮ ਹੋਵੇਗੀ ਤੇ ਸਾਰੀ ਕਹਾਣੀ ਵਿੱਚ ਬਣੇ ਮਨੋਰੰਜਕ ਢੰਗ ਨਾਲ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਹੁਣ ਦਿੱਲੀ ਦੇ 2 ਹਸਪਤਾਲਾਂ ਨੂੰ ਮਿਲੀ ਬੰ/ਬ ਨਾਲ ਉਡਾਉਣ ਧਮਕੀ! ਆਇਆ ਈ-ਮੇਲ
ਇਸ ਫਿਲਮ ਕਹਾਣੀ ਨੂੰ ਸਮਝਾਉਣ ਜਾਂ ਦਿਖਾਉਣ ਲਈ ਦ੍ਰਿਸ਼ ਬਹੁਤ ਵੱਡੇ ਤੇ ਵੱਖਰੇ ਪੈਮਾਨੇ ‘ਤੇ ਫਿਲਮਾਏ ਗਏ ਹਨ। ਇਹ ਫ਼ਿਲਮ ਸਾਨੂੰ ਕਿਸੇ ਆਪਣੇ ਖਾਸ ਵਾਂਗ ਆਪਣਾ ਮਹਿਸੂਸ ਕਰਵਾਉਦੀ ਬੇਬੇ, ਮਾਂ ਦੀ ਉਸ ਖੂਬਸੂਰਤ ਭਾਵਨਾ ਹੋਈ ਲੋਕਾਂ ਦਾ ਮਨੋਰੰਜਨ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: