Netflix ਤੋਂ ਬਾਅਦ ਹੁਣ ਪ੍ਰਸਿੱਧ OTT ਪਲੇਟਫਾਰਮ Disney+ Hotstar ਨੇ ਵੀ ਪਾਸਵਰਡ ਸ਼ੇਅਰਿੰਗ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਬਹੁਤ ਸਾਰੇ ਲੋਕ ਇੱਕੋ ਅਕਾਊਂਟ ਦੀ ਵਰਤੋਂ ਨਾ ਕਰ ਸਕਣ। ਹਾਲ ਹੀ ਵਿੱਚ, ਇਸ ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ ਗਾਹਕਾਂ ਨੂੰ ਇੱਕ ਈਮੇਲ ਭੇਜ ਕੇ ਸੂਚਿਤ ਕੀਤਾ ਹੈ ਕਿ ਇਸ ਦੇ ਗਾਹਕ ਸਮਝੌਤੇ ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਬਦਲਾਅ ਤੋਂ ਬਾਅਦ ਪਾਸਵਰਡ ਸ਼ੇਅਰ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪਲੇਟਫਾਰਮ ਨੇ ਕਿਹਾ ਹੈ ਕਿ ਇਸ ਦੇ ਨਵੇਂ ਨਿਯਮ ਅਤੇ ਸ਼ਰਤਾਂ 1 ਨਵੰਬਰ ਤੋਂ ਸਾਰੇ ਗਾਹਕਾਂ ਲਈ ਲਾਗੂ ਹੋਣਗੀਆਂ। Disney+ Hotstar ਨੇ ਇਹ ਨਹੀਂ ਦੱਸਿਆ ਹੈ ਕਿ ਇਹ ਪਾਸਵਰਡ ਸ਼ੇਅਰਿੰਗ ਨੂੰ ਕਿਵੇਂ ਸੀਮਤ ਕਰਨ ਜਾ ਰਿਹਾ ਹੈ। ਇਹ ਯਕੀਨੀ ਤੌਰ ‘ਤੇ ਕਿਹਾ ਗਿਆ ਹੈ ਕਿ ਪਾਸਵਰਡ ਸ਼ੇਅਰ ਕਰਨ ਦੇ ਖਿਲਾਫ ਸਖਤ ਨਿਯਮ ਬਣਾਏ ਜਾਣਗੇ। ਈਮੇਲ ਵਿੱਚ ਕਿਹਾ ਗਿਆ ਹੈ ਕਿ ਸਿਰਫ਼ ਇੱਕੋ ਪਰਿਵਾਰ ਵਿੱਚ ਰਹਿਣ ਵਾਲੇ ਲੋਕ ਹੀ ਪਾਸਵਰਡ ਸਾਂਝਾ ਕਰ ਸਕਣਗੇ। ਇਹ ਸਪੱਸ਼ਟ ਹੈ ਕਿ ਹੁਣ ਕਿਸੇ ਦੋਸਤ ਦੇ ਪਾਸਵਰਡ ਦੀ ਵਰਤੋਂ ਕਰਕੇ ਕੰਟੈਂਟ ਨੂੰ ਦੇਖਣਾ ਸੰਭਵ ਨਹੀਂ ਹੋਵੇਗਾ।
ਪਲੇਟਫਾਰਮ ਨੇ ਕੈਨੇਡਾ ‘ਚ ਆਪਣੇ ਗਾਹਕਾਂ ਨੂੰ ਦੱਸਿਆ ਹੈ ਕਿ ਨਵੇਂ ਅਪਡੇਟ ਕੀਤੇ ਸੈਕਸ਼ਨ ‘ਅਕਾਊਂਟ ਸ਼ੇਅਰਿੰਗ’ ‘ਚ ਕੰਪਨੀ ਦੱਸੇਗੀ ਕਿ ਯੂਜ਼ਰਸ ਦੇ ਖਾਤਿਆਂ ‘ਤੇ ਕਿਵੇਂ ਨਜ਼ਰ ਰੱਖੀ ਜਾ ਰਹੀ ਹੈ। ਕੰਪਨੀ ਖਾਤਾਧਾਰਕਾਂ ਦਾ ਪਤਾ ਲਗਾਏਗੀ ਅਤੇ ਪਾਲਿਸੀ ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨਤੀਜੇ ਵਜੋਂ ਉਹਨਾਂ ਦੀ ਪਹੁੰਚ ਸੀਮਤ ਹੋ ਸਕਦੀ ਹੈ ਜਾਂ ਉਹਨਾਂ ਦਾ ਖਾਤਾ ਬੰਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇਨ੍ਹਾਂ 2 ਚੀਜ਼ਾਂ ਦਾ ਪਾਣੀ ਘੱਟ ਕਰ ਸਕਦੈ ਪੈਰਾਂ ਦੀ ਜਲਨ, ਪੇਟ ਦੀ ਗਰਮੀ ਘੱਟ ਕਰਨ ‘ਚ ਵੀ ਮਦਦਗਾਰ
ਇਸ ਵੇਲੇ ਪਲੇਟਫਾਰਮ ਨੇ ਨਵੀਆਂ ਤਬਦੀਲੀਆਂ ਨੂੰ ਕੈਨੇਡਾ ਦਾ ਹਿੱਸਾ ਬਣਾਇਆ ਹੈ, ਪਰ ਜਲਦੀ ਹੀ ਅਜਿਹੇ ਬਦਲਾਅ ਭਾਰਤ ਸਮੇਤ ਹੋਰ ਬਾਜ਼ਾਰਾਂ ਵਿੱਚ ਕੀਤੇ ਜਾ ਸਕਦੇ ਹਨ। ਇਸ ਵੇਲੇ ਭਾਰਤੀ ਯੂਜ਼ਰਸ ਲਈ ਵੱਖ-ਵੱਖ ਯੋਜਨਾਵਾਂ ਵਿੱਚ ਸਕ੍ਰੀਨ ਅਤੇ ਵੀਡੀਓ ਕੁਆਲਿਟੀ ਦੀ ਸੀਮਾ ਤੈਅ ਕੀਤੀ ਗਈ ਹੈ ਪਰ ਪਾਸਵਰਡ ਸਾਂਝਾ ਕਰਨ ‘ਤੇ ਕੋਈ ਪਾਬੰਦੀ ਨਹੀਂ ਹੈ। ਕੰਪਨੀ ਨੂੰ ਇਸ ਦਾ ਨੁਕਸਾਨ ਯੂਜ਼ਰਬੇਸ ਦੇ ਘਟਣ ਦੇ ਰੂਪ ‘ਚ ਝੱਲਣਾ ਪਿਆ ਹੈ। Netflix ਨੇ ਹਾਲ ਹੀ ਵਿੱਚ ਪਾਸਵਰਡ ਸ਼ੇਅਰਿੰਗ ਨਾਲ ਸਬੰਧਤ ਬਦਲਾਅ ਵੀ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: