ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸੂਬੇ ਭਰ ਵਿਚ ਜਨਤਕ ਥਾਵਾਂ, ਰੈੱਡ ਲਾਈਟ ਪੁਆਇੰਟਸ, ਬੱਸ ਸਟੈਂਡ, ਰੇਲਵੇ ਸਟੇਸ਼ਨ, ਮਲਟੀਪਲੈਕਸ, ਬਾਜ਼ਾਰਾਂ ਤੇ ਹੋਰ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਹੁਣ DNA ਟੈਸਟ ਕਰਾਇਆ ਜਾਵੇਗਾ।
ਮਹਿਲਾ ਤੇ ਬਾਲ ਕਲਿਆਣ ਵਿਭਾਗ ਵੱਲੋਂ ਸੂਬੇ ਦੇ ਸਾਰੇ ਡੀਸੀ ਨੂੰ ਹੁਕਮ ਜਾਰੀ ਕਰਕੇ ਪ੍ਰਾਜੈਕਟ ਜੀਵਨਜੋਤ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐੱਨਏ ਟੈਸਟ ਕਰਵਾ ਕੇ ਨਾ ਸਿਰਫ ਉਨ੍ਹਾਂ ਨੂੰ ਜੀਵਨ ਵਿਚ ਮੁੱਖ ਧਾਰਾ ਨਾਲ ਜੋੜਨ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸਗੋਂ ਉਨ੍ਹਾਂ ਦੀ ਸਿੱਖਿਆ, ਸਿਹਤ ਤੇ ਉਜਵਲ ਭਵਿੱਖ ਲਈ ਇਹ ਕਦਮ ਚੁੱਕ ਰਹੀ ਹੈ।
ਪੰਜਾਬ ਦੇ ਭਿਖਾਰੀਆਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ, ਤਾਂ ਜੋ ਇਹ ਪਤਾ ਲੱਗ ਸਕੇ ਕਿ ਭਿਖਾਰੀਆਂ ਕੋਲ ਮੌਜੂਦ ਬੱਚੇ ਉਨ੍ਹਾਂ ਦੇ ਆਪਣੇ ਹਨ ਜਾਂ ਕਿਤੇ ਅਗਵਾਹ ਕਰਕੇ ਲਿਆਂਦੇ ਗਏ ਹਨ।ਡੀਐਨਏ ਟੈਸਟ ਨਾਲ ਸੱਚਾਈ ਸਾਹਮਣੇ ਆਵੇਗੀ ਅਤੇ ਬੇਗੁਨਾਹ ਬੱਚਿਆਂ ਨੂੰ ਆਪਣੇ ਅਸਲੀ ਮਾਪਿਆਂ ਤੱਕ ਪਹੁੰਚਾਇਆ ਜਾ ਸਕੇਗਾ। ਇਸ ਪ੍ਰੋਜੈਕਟ ਨਾਲ ਸੈਂਕੜੇ ਲਾਪਤਾ ਬੱਚਿਆਂ ਦੀ ਘਰ ਵਾਪਸੀ ਹੋ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਤੇ ਵੀ ਉਨ੍ਹਾਂ ਨੂੰ ਕਿਸੇ ਭਿਖਾਰੀ ਦੇ ਕੋਲ ਬੱਚਾ ਸ਼ੱਕੀ ਹਾਲਤ ‘ਚ ਦਿੱਸੇ, ਤਾਂ ਤੁਰੰਤ ਪੁਲਿਸ ਜਾਂ ਸਬੰਧਤ ਸੰਸਥਾਵਾਂ ਨੂੰ ਇਸ ਬਾਰੇ ਜਾਣਕਾਰੀ ਦੇਣ।
ਇਹ ਵੀ ਪੜ੍ਹੋ : MP ਗੁਰਜੀਤ ਔਜਲਾ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਸ੍ਰੀ ਦਰਬਾਰ ਸਾਹਿਬ ‘ਚ CISF ਤਾਇਨਾਤ ਕਰਨ ਦੀ ਕੀਤੀ ਮੰਗ
ਮੰਤਰੀ ਬਲਜੀਤ ਕੌਰ ਨੇ ਕਿਹਾ ਕਿ DNA ਟੈਸਟ ਕਰਵਾ ਕੇ ਸਰਕਾਰ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗਿਰੋਹਾਂ ‘ਤੇ ਸ਼ਿਕੰਜਾ ਕੱਸੇਗੀ। ਗੁਆਂਢੀ ਸੂਬਿਆਂ ਤੋਂ ਕੁਝ ਲੋਕ ਪੰਜਾਬ ਵਿਚ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਗਿਰੋਹ ਚਲਾ ਰਹੇ ਹਨ। ਇਸ ਲਈ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























