ਆਮ ਤੌਰ ‘ਤੇ ਅਸੀਂ ਬਚਿਆ ਹੋਇਆ ਖਾਣਾ ਗਰਮ ਕਰਕੇ ਖਾ ਲੈਂਦੇ ਹਾਂ, ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਚੀਜ਼ਾਂ ਦੁਬਾਰਾ ਗਰਮ ਹੋਣ ਤੋਂ ਬਾਅਦ ਤੁਹਾਡੇ ਸਰੀਰ ਲਈ ਜ਼ਹਿਰ ਬਣ ਜਾਂਦੀਆਂ ਹਨ। ਜੀ ਹਾਂ, ਇਨ੍ਹਾਂ ਚੀਜ਼ਾਂ ਨੂੰ ਦੁਬਾਰਾ ਗਰਮ ਕਰਨ ਮਗਰੋਂ ਖਾਣ ਨਾਲ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ।ਆਓ ਜਾਣਦੇ ਹਾਂ ਉਨ੍ਹਾਂ 5 ਚੀਜ਼ਾਂ ਬਾਰੇ ਜਿਸ ਨੂੰ ਦੁਬਾਰਾ ਗਰਮ ਕਰਕੇ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ।
ਅਕਸਰ ਜਦੋਂ ਵੀ ਸਾਡੇ ਕੋਲ ਚਾਹ ਜ਼ਿਆਦਾ ਬਣ ਜਾਂਦੀ ਹੈ ਜਾਂ ਫਿਰ ਕੰਮ ਕਰਦਿਆਂ ਠੰਡੀ ਹੋ ਜਾਂਦੀ ਹੈ ਤਾਂ ਅਸੀਂ ਉਸ ਨੂੰ ਦੁਬਾਰਾ ਗਰਮ ਕਰਕੇ ਪੀ ਲੈਂਦੇ ਹਾਂ ਪਰ ਇਹ ਸਹੀ ਨਹੀਂ ਹੈ। ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਨਾਲ ਤੁਹਾਨੂੰ ਪੇਟ ਖਰਾਬ, ਉਲਟੀ, ਦਸਤ, ਮਰੋੜ ਤੇ ਪਾਚਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਆਦਾਤਰ ਜਦੋਂ ਅਸੀਂ ਪੂੜੀਆਂ ਆਦਿ ਬਣਾਉਂਦੇ ਹਾਂ ਤਾਂ ਉਸ ਤੇਲ ਨੂੰ ਨੂੰ ਦੁਬਾਰਾ ਵਰਤ ਲੈਂਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਬਾਰਾ ਤੇਲ ਗਰਮ ਕਰਨ ਨਾਲ ਪੈਟ, ਟਰਾਂਸ ਫੈਟ ਵਿੱਚ ਬਦਲ ਜਾਂਦਾ ਹੈ, ਜਿਸ ਨਾਲ ਪੇਟ ਦਾ ਕੈਂਸਰ, ਲਿਵਰ ਕੈਂਸਰ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸੇ ਤਰ੍ਹਾਂ ਜੇ ਤੁਸੀਂ ਮਸ਼ਰੂਮ ਨੂੰ ਦੁਬਾਰਾ ਪਕਾ ਕੇ ਖਾਂਦੇ ਹੋ ਤਾਂ ਉਸ ਵਿੱਚ ਮੌਜੂਦ ਪ੍ਰੋਟੀਨ ਖਤਮ ਹੋ ਜਾਂਦਾ ਹੈ। ਇਹ ਸਾਡੇ ਪਾਚਨ ਤੰਤਰ ਲਈ ਬਿਲਕੁਲ ਵੀ ਚੰਗਾ ਨਹੀਂ ਹੈ।
ਪਾਲਕ ਵਿੱਚ ਆਇਰਨ ਪਾਇਆ ਜਾਂਦਾ ਹੈ, ਜੋ ਦੁਬਾਰਾ ਗਰਮ ਕਰਨ ‘ਤੇ ਆਕਸਾਈਡ ਵਿੱਚ ਬਦਲ ਜਾਂਦਾ ਹੈ। ਇਹ ਪੇਟ, ਫੇਫੜੇ ਤੇ ਬ੍ਰੈਸਟ ਕੈਂਸਰ ਵਰਗੀ ਸਮੱਸਿਆ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਇਸ ਕਮਾਲ ਦੀ ਮਸ਼ੀਨ ਨੂੰ ਵੇਖ ਕੇ ਤੁਹਾਡੇ ਮੂੰਹੋਂ ਵੀ ਨਿਕਲੇਗਾ ਵਾਹ! ਸਕਿੰਟਾਂ ‘ਚ ਕੱਪੜਿਆਂ ਨੂੰ ਕਰ ਦੇਵੇਗੀ ਪ੍ਰੈੱਸ ਤੇ ਫੋਲਡ
ਦੁਬਾਰਾ ਚੌਲ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਫੂਡ ਪੁਆਇਜ਼ਨਿੰਗ ਵਰਗੀ ਸਮੱਸਿਆ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ : –