ਭਾਵੇਂ ਅੱਜਕੱਲ੍ਹ ਲੋਕ ਅੰਗਰੇਜ਼ੀ ਵਿੱਚ ਲਿਖਦੇ ਹਨ, ਪਰ ਕਈ ਵਾਰ ਜੇ ਉਨ੍ਹਾਂ ਨੂੰ ਹਿੰਦੀ ਜਾਂ ਪੰਜਾਬੀ ਵਿੱਚ ਲਿਖਣਾ ਹੋਵੇ ਤਾਂ ਉਹ ਹਿੰਗਲਿਸ਼ ਵਿੱਚ ਲਿਖ ਕੇ ਇੰਤਜ਼ਾਮ ਕਰਦੇ ਹਨ। ਪਰ ਹਰ ਵਾਰ ਹਿੰਗਲਿਸ਼ ਲਿਖ ਕੇ ਕੰਮ ਨਹੀਂ ਕੀਤਾ ਜਾ ਸਕਦਾ। ਅਜਿਹੇ ‘ਚ ਲੋਕ ਗੂਗਲ ਤੋਂ ਵੱਖ-ਵੱਖ ਥਰਡ ਪਾਰਟੀ ਐਪਸ ਨੂੰ ਸਰਚ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਬਿਨਾਂ ਕਿਸੇ ਥਰਡ ਪਾਰਟੀ ਐਪ ਦੇ ਹਿੰਦੀ ਵਿੱਚ ਕਿਵੇਂ ਚੈਟ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਿਸੇ ਥਰਡ ਪਾਰਟੀ ਐਪ ਦੀ ਲੋੜ ਨਹੀਂ ਪਵੇਗੀ, ਤੁਹਾਨੂੰ ਆਪਣੇ ਫੋਨ ‘ਤੇ ਕੁਝ ਸੈਟਿੰਗਾਂ ਕਰਨੀਆਂ ਪੈਣਗੀਆਂ।
ਐਂਡਰਾਇਡ ਫੋਨ ਵਿੱਚ ਸੈਟਿੰਗਾਂ ਕਿਵੇਂ ਕਰੀਏ
ਇਸ ਦੇ ਲਈ ਤੁਹਾਨੂੰ ਆਪਣੇ ਫੋਨ ਵਿੱਚ ਕੁਝ ਸੈਟਿੰਗਾਂ ਕਰਨੀਆਂ ਪੈਣਗੀਆਂ, ਇਸਦੇ ਲਈ ਆਪਣੇ ਫੋਨ ਜਾਂ ਟੈਬਲੇਟ ਵਿੱਚ Gboard ਇੰਸਟਾਲ ਕਰੋ। ਕੁਝ ਡਿਵਾਈਸਾਂ ਵਿੱਚ ਡਿਫਾਲਡ ਕੀਬੋਰਡ ਵਜੋਂ Gboard ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਖੋਲ੍ਹੋ ਜਿਸ ਵਿੱਚ ਤੁਸੀਂ ਟਾਈਪ ਕਰ ਸਕਦੇ ਹੋ, ਜਿਵੇਂਕਿ ਜੀਮੇਲ, ਵ੍ਹਾਟਸਐਪ ਜਾਂ ਮੈਸੇਜ ਸੈਕਸ਼ਨ ਵਿੱਚ ਜਾ ਕੇ। ਹੁਣ ਆਪਣੇ ਕੀਬੋਰਡ ਦੇ ਹੇਠਾਂ ਖੱਬੇ ਪਾਸੇ ਮੌਜੂਦ ਕਾਮੇ ਨੂੰ ਦਬਾ ਕੇ ਰੱਖੋ।
ਆਪਣੀ ਉਂਗਲੀ ਨੂੰ ਚੁੱਕੇ ਬਿਨਾਂ ਸੈਟਿੰਗਜ਼ ਵਿਕਲਪ ‘ਤੇ ਜਾਓ। ਇਸ ਪ੍ਰਕਿਰਿਆ ਨਾਲ ਤੁਸੀਂ Gboard ਦੀਆਂ ਸੈਟਿੰਗਾਂ ਤੱਕ ਪਹੁੰਚ ਕਰ ਸਕੋਗੇ। ਇਸ ਤੋਂ ਬਾਅਦ Priority ‘ਤੇ ਕਲਿੱਕ ਕਰੋ, ਹੁਣ ਇੱਥੇ ਤੁਹਾਨੂੰ ਭਾਸ਼ਾ ਬਦਲਣ ਦਾ ਬਟਨ ਦਿਖਾਈ ਦੇਵੇਗਾ, ਉਸ ‘ਤੇ ਕਲਿੱਕ ਕਰੋ।
- ਆਈਫੋਨ ਵਿੱਚ WhatsApp ‘ਤੇ ਹਿੰਦੀ ਕਿਵੇਂ ਟਾਈਪ ਕਰੀਏ
– ਇਸ ਦੇ ਲਈ ਤੁਹਾਨੂੰ ਐਂਡ੍ਰਾਇਡ ਡਿਵਾਈਸ ਵਾਂਗ Gboard ਨੂੰ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
– ਆਪਣੇ ਆਈਫੋਨ ‘ਤੇ WhatsApp ਖੋਲ੍ਹੋ, ਉਸ ਚੈਟ ਨੂੰ ਖੋਲ੍ਹੋ ਜਿੱਥੇ ਤੁਸੀਂ ਮੈਸੇਜ ਭੇਜਣਾ ਚਾਹੁੰਦੇ ਹੋ।
– ਚੈਟ ਸੈਕਸ਼ਨ ‘ਤੇ ਕਲਿੱਕ ਕਰੋ, ਇੱਥੇ ਤੁਹਾਨੂੰ ਗਲੋਬ ਵਰਗਾ ਨਿਸ਼ਾਨ ਦਿਖਾਈ ਦੇਵੇਗਾ, ਉਸ ‘ਤੇ ਕਲਿੱਕ ਕਰੋ। ਹੁਣ ਇੱਥੇ ਕੁਝ ਬਲ ਦਿੱਤੇ ਜਾਣਗੇ, ਇਸ ਵਿੱਚ ਹਿੰਦੀ ਚੁਣੋ।
– ਇਸ ਪ੍ਰਕਿਰਿਆ ਦਾ ਫਾਲੋ ਕਰਨ ਤੋਂ ਬਾਅਦ, ਤੁਸੀਂ ਆਈਫੋਨ ‘ਤੇ ਹਿੰਦੀ ਟਾਈਪ ਕਰ ਸਕੋਗੇ।
ਇਹ ਵੀ ਪੜ੍ਹੋ : ਬੰਦੇ ਨੇ Online ਆਰਡਰ ਕੀਤੇ ਸਨ ਫੁਲ ਮਖਾਨੇ, ਜਦੋਂ ਪੈਕੇਟ ਖੋਲ੍ਹਿਆ ਤਾਂ ਉੱਡੇ ਹੋਸ਼
ਇਨ੍ਹਾਂ ਸਟੈੱਪਸ ਤੋਂ ਬਾਅਦ, ਤੁਸੀਂ ਆਪਣੇ ਫੋਨ ‘ਤੇ ਹਿੰਦੀ ਤੋਂ ਇਲਾਵਾ ਪੰਜਾਬੀ ਜਾਂ ਕੋਈ ਵੀ ਮਨਪਸੰਦ ਭਾਸ਼ਾ ਟਾਈਪ ਕਰ ਸਕੋਗੇ ਅਤੇ ਉਸੇ ਭਾਸ਼ਾ ਵਿਚ ਲੋਕਾਂ ਨਾਲ ਗੱਲਬਾਤ ਕਰ ਸਕੋਗੇ। ਜੇ ਤੁਸੀਂ ਅਜਿਹਾ ਨਾ ਕਰ ਸਕੋ, ਤਾਂ ਆਪਣੇ ਫੋਨ ਦੀਆਂ ਸਾਰੀਆਂ ਟੈਬਾਂ ਨੂੰ ਬੰਦ ਕਰੋ ਅਤੇ ਫੋਨ ਨੂੰ ਰੀਸਟਾਰਟ ਕਰੋ। ਇਸ ਤੋਂ ਬਾਅਦ ਇਹ ਟਾਈਪਿੰਗ ਪ੍ਰਕਿਰਿਆ ਸ਼ੁਰੂ ਕਰੋ।