ਡੋਨਾਲਡ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿਚ ਰਹਿ ਰਹੇ ਲਗਭਗ 9 ਲੱਖ ਪ੍ਰਵਾਸੀਆਂ ਨੂੰ ਝਟਕਾ ਦਿੱਤਾ ਹੈ। ਟਰੰਪ ਵੱਲੋਂ ਉਨ੍ਹਾਂ ਦੇ ਕਾਨੂੰਨੀ ਪਰਮਿਟ ਰੱਦ ਕੀਤੇ ਗਏ ਹਨ। ਇਹ ਪ੍ਰਵਾਸੀ ਸਾਬਕਾ ਰਾਸ਼ਟਰਪਤੀ ਜੋ ਬਾਇਡੇਨ ਸਮੇਂ ਲਿਆਂਦੀ ਗਈ CBP One ਐਪ ਨੀਤੀ ਜ਼ਰੀਏ ਅਮਰੀਕਾ ਆਏ ਸਨ। ਟਰੰਪ ਪ੍ਰਸ਼ਾਸਨ ਨੇ ਬਾਇਡੇਨ ਦੀ ਨੀਤੀ ਨੂੰ ਪਲਟਦੇ ਹੋਏ ਇਨ੍ਹਾਂ ਪ੍ਰਵਾਸੀਆਂ ਦੇ ਅਮਰੀਕਾ ਵਿਚ ਰਹਿਣ ਦੇ ਕਾਨੂੰਨੀ ਪਰਮਿਟ ਨੂੰ ਖਤਮ ਕਰ ਦਿੱਤਾ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਜਨਵਰੀ 2023 ਦੇ ਬਾਅਦ ਤੋਂ ਬਾਇਡੇਨ ਪ੍ਰਸ਼ਾਸਨ ਦੇ ਇਸ ਐਪ ਨੀਤੀ ਤਹਿਤ 9 ਲੱਖ ਤੋਂ ਜ਼ਿਆਦਾ ਪ੍ਰਵਾਸੀ ਅਮਰੀਕਾ ਆਏ। ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ 2 ਸਾਲ ਲਈ ਅਸਥਾਈ ਤੌਰ ‘ਤੇ ਰਹਿਣ ਦੇ ਕੰਮ ਕਰਨ ਦੀ ਇਜਾਜ਼ਤ ਮਿਲੀ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਪਰਮਿਟਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹੇ ਵਿਚ ਇਹ ਪ੍ਰਵਾਸੀ ਖੁਦ ਹੀ ਅਮਰੀਕਾ ਛੱਡ ਕੇ ਚਲੇ ਜਾਣ। ਇਹ ਕਦਮ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਤੇ ਦੇਸ਼ ਦੀ ਸੁਰੱਖਿਆ ਨੂੰ ਬੇਹਤਰ ਬਣਾਉਣ ਲਈ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਦਾ ਹੋਇਆ ਦਿ.ਹਾਂ.ਤ
ਰਿਪੋਰਟ ਮੁਤਾਬਕ ਈ-ਮੇਲ ਜ਼ਰੀਏ ਲੋਕਾਂ ਨੂੰ ਅਮਰੀਕਾ ਛੱਡਣ ਲਈ ਕਿਹਾ ਗਿਆ ਹੈ। ਜਿਹੜੇ ਲੋਕਾਂ ਨੂੰ ਇਹ ਨੋਟਿਸ ਮਿਲੇ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਕੁਝ ਹੋਂਡੁਰਾਸ, ਅਲ ਸਲਵਾਡੋਰ ਤੇ ਮੈਕਸੀਕੋ ਤੋਂ ਹਨ। ਨੋਟਿਸ ਮਿਲਣ ਦੇ ਬਾਅਦ ਇਨ੍ਹਾਂ ਲੋਕਾਂ ਦੀ ਚਿੰਤਾ ਵਧੀ ਹੈ। ਟਰੰਪ ਨੇ ਇਸ ਸਾਲ ਜਨਵਰੀ ਵਿਚ ਸੱਤਾ ਸੰਭਾਲਣ ਦੇ ਬਾਅਦ ਜਿਹੜੀਆਂ ਨੀਤੀਆਂ ‘ਤੇ ਸਭ ਤੋਂ ਵੱਧ ਧਿਆਨ ਦਿੱਤਾ ਹੈ ਉਨ੍ਹਾਂ ਵਿਚੋਂ ਸਭ ਤੋਂ ਅਹਿਮ ਦੂਜੇ ਦੇਸ਼ਾਂ ਦੇ ਸਾਮਾਨ ‘ਤੇ ਟੈਰਿਫ ਵਧਾਉਣਾ ਤੇ ਅਮਰੀਕਾ ਤੋਂ ਵਿਦੇਸ਼ੀ ਲੋਕਾਂ ਨੂੰ ਕੱਢਣਾ ਹੈ।
ਵੀਡੀਓ ਲਈ ਕਲਿੱਕ ਕਰੋ -:
