ਭਾਜਪਾ ਵੱਲੋਂ 2024 ਦੀਆਂ ਆਮ ਚੋਣਾਂ ਲਈ ਜਾਰੀ ਉਮੀਦਵਾਰਾਂ ਦੀ ਲਿਸਟ ਦੇ ਨਾਲ ਹੀ ਪਾਰਟੀ ਵਿਚ ਰਾਜਨੀਤੀ ਤੋਂ ਦੂਰੀ ਬਣਾਉ ਦਾ ਸਿਲਸਿਲਾ ਜਾਰੀ ਹੈ। ਜਿਥੇ ਗੌਤਮ ਗੰਭੀਰ ਤੇ ਜਯੰਤ ਸਿਨ੍ਹਾ ਨੇ ਲਿਸਟ ਆਉਣ ਤੋਂ ਪਹਿਲਾਂ ਹੀ ਖੁਦ ਨੂੰ ਸਿਆਸਤ ਤੋਂ ਵੱਖ ਕਰਨ ਦੀ ਅਪੀਲ ਕੀਤੀ ਸੀ, ਹੁਣ ਸੂਚੀ ਜਾਰੀ ਹੋਣ ਦੇ ਬਾਅਦ ਡਾ. ਹਰਸ਼ਵਰਧਨ ਨੇ ਰਾਜਨੀਤੀ ਤੋਂ ਖੁਦ ਨੂੰ ਵੱਖ ਕਰ ਲਿਆ ਹੈ।
ਸ਼ਨੀਵਾਰ ਨੂੰ ਭਾਜਪਾ ਨੇ ਜੋ ਟਿਕਟਾਂ ਦਾ ਐਲਾਨ ਕੀਤਾ ਸੀ ਉਸ ਵਿਚ ਡਾ. ਹਰਸ਼ਵਰਧਨ ਦਾ ਟਿਕਟ ਵੀ ਕੱਟ ਦਿੱਤਾ ਸੀ। ਹੁਣ ਉਨ੍ਹਾਂ ਨੇ X ‘ਤੇ ਪੋਸਟ ਪਾ ਕੇ ਸਿਆਸਤ ਤੋਂ ਦੂਰੀ ਬਣਾਉਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਹਰਸ਼ਵਰਧਨ ਚਾਂਦਨੀ ਚੌਕ ਲੋਕ ਸਭਾ ਸੀਟ ਤੋਂ ਮੌਜੂਦਾ ਸਾਂਸਦ ਹਨ ਪਰ ਲੋਕ ਸਭਾ ਚੋਣਾਂ 2024 ਦੀਆਂ ਆਮ ਚੋਣਾਂ ਲਈ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤਾ ਹੈ। ਇਸ ਵਾਰ ਪਾਰਟੀ ਨੇ ਪ੍ਰਵੀਨ ਖੰਡੇਲਵਾਲ ਨੂੰ ਚਾਂਦਨੀ ਚੌਕ ਤੋਂ ਟਿਕਟ ਦਿੱਤਾ ਹੈ।
ਇਹ ਵੀ ਪੜ੍ਹੋ : ਭਾਰਤ ਦਾ ਨੇਵੀ ਅਫਸਰ ਸਾਹਿਲ ਪਿਛਲੇ ਛੇ ਦਿਨਾਂ ਤੋਂ ਲਾਪਤਾ, ਕੋਚੀ ਤੋਂ ਰਵਾਨਾ ਹੋਇਆ ਸੀ ਜਹਾਜ਼
ਡਾ. ਹਰਸ਼ਵਰਧਨ ਨੇ ਲਿਖਿਆ ਕਿ 30 ਸਾਲ ਤੋਂ ਵੱਧ ਦੇ ਸ਼ਾਨਦਾਰ ਚੁਣਾਵੀ ਕਰੀਅਰ ਵਿਚ ਮੈਂ ਸਾਰੀਆਂ 5 ਵਿਧਾਨ ਸਭਾ ਤੇ ਦੋ ਸਾਂਸਦੀ ਚੋਣਾਂ ਲੜੀਆਂ, ਜੋ ਮੈਂ ਵੱਡੇ ਫਰਕ ਨਾਲ ਜਿੱਤੀਆਂ ਤੇ ਪਾਰਟੀ ਸੰਗਠਨ ਤੇ ਸੂਬਾ ਤੇ ਕੇਂਦਰ ਦੀਆਂ ਸਰਕਾਰਾਂ ਵਿਚ ਕਈ ਵੱਕਾਰੀ ਅਹੁਦਿਆਂ ‘ਤੇ ਕੰਮ ਕੀਤਾ। ਹੁਣ ਮੈਂ ਆਪਣੀਆਂ ਜੜ੍ਹਾਂ ਵਿੱਚ ਪਰਤਣ ਦੀ ਇਜਾਜ਼ਤ ਚਾਹੁੰਦਾ ਹਾਂ।
ਵੀਡੀਓ ਲਈ ਕਲਿੱਕ ਕਰੋ –