ਹਿਮਾਚਲ ਦੇ ਸ਼ਿਮਲਾ ‘ਚ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਨਸ਼ਾ ਤਸਕਰ ਹੁਣ ਬੱਸਾਂ ਵਿੱਚ ਸਪਲਾਈ ਕਰ ਰਹੇ ਹਨ। ਇਕੱਲੇ ਸਤੰਬਰ ਮਹੀਨੇ ਵਿੱਚ ਹੀ ਹੁਣ ਤੱਕ ਬੱਸ ਵਿੱਚ ਲਿਆਂਦਾ ਜਾ ਰਿਹਾ 300 ਗ੍ਰਾਮ ਤੋਂ ਵੱਧ ਚਿੱਟਾ ਫੜਿਆ ਜਾ ਚੁੱਕਿਆ ਹੈ।
ਅਗਸਤ ਮਹੀਨੇ ਵਿੱਚ ਵੀ ਪੁਲੀਸ ਵੱਲੋਂ ਬੱਸਾਂ ਵਿੱਚ ਚਿੱਟੇ ਦੀ ਸਪਲਾਈ ਸਮੇਤ ਸਮੱਗਲਰ ਫੜੇ ਗਏ ਸਨ। ਹਿਮਾਚਲ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਕਾਰਨ ਸਮੱਗਲਰਾਂ ਨੇ ਵੀ ਆਪਣਾ ਰਾਹ ਬਦਲਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਤਾਂ ਤਸਕਰ ਪ੍ਰਾਈਵੇਟ ਵਾਹਨਾਂ ਰਾਹੀਂ ਨਸ਼ਾ ਸਪਲਾਈ ਕਰਦੇ ਸਨ ਪਰ ਜਦੋਂ ਪੁਲੀਸ ਨੇ ਸਖ਼ਤੀ ਨਾਲ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਕਈ ਤਸਕਰ ਫੜੇ ਗਏ। ਇਸ ਤੋਂ ਬਾਅਦ ਇਨ੍ਹਾਂ ਤਸਕਰਾਂ ਨੇ ਸਰਕਾਰੀ ਬੱਸਾਂ, ਐਚਆਰਟੀਸੀ ਦੀਆਂ ਵੋਲਵੋ ਬੱਸਾਂ ਵਿੱਚ ਚਿਟਾ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਵੀ ਸਖ਼ਤੀ ਕਰਦਿਆਂ ਪੁਲਿਸ ਨੇ ਬੱਸਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕਈ ਸਮੱਗਲਰ ਫੜੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਨਸ਼ਾ ਤਸਕਰ ਐਚਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਸਵਾਰੀਆਂ ਬਣ ਕੇ ਤਸਕਰੀ ਦਾ ਨਵਾਂ ਤਰੀਕਾ ਅਪਣਾ ਰਹੇ ਹਨ। ਪਿਛਲੇ ਸਮੇਂ ਦੌਰਾਨ ਵੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਨੌਜਵਾਨਾਂ ਕੋਲੋਂ ਕਈ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁੱਕੇ ਹਨ। ਹਾਲ ਹੀ ਵਿੱਚ ਪੁਲਿਸ ਨੇ ਤਾਰਾਦੇਵੀ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਸਵਾਰ ਦੋ ਨੌਜਵਾਨਾਂ ਕੋਲੋਂ 21.25 ਗ੍ਰਾਮ ਚਿੱਟਾ ਬਰਾਮਦ ਕੀਤਾ ਸੀ ਅਤੇ ਇੱਕ ਹੋਰ ਮਾਮਲੇ ਵਿੱਚ ਐਚਆਰਟੀਸੀ ਬੱਸ ਵਿੱਚ ਦੋ ਸਪਲਾਇਰਾਂ ਕੋਲੋਂ 546 ਨਸ਼ੀਲੀਆਂ ਗੋਲੀਆਂ ਅਤੇ 44 ਬੋਤਲਾਂ ਬਰਾਮਦ ਕੀਤੀਆਂ ਸਨ। ਪਿਛਲੇ ਸਾਲ ਵੀ ਟਨਕਪੁਰ ਜਾਣ ਵਾਲੀ ਬੱਸ ਵਿੱਚੋਂ ਸਾਢੇ ਤਿੰਨ ਕਿਲੋ ਚਰਸ ਫੜੀ ਗਈ ਸੀ।