ਮੋਗਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਘੰਟੇ ਦੇ ਅਪਰੇਸ਼ਨ ਤੋਂ ਬਾਅਦ 40 ਸਾਲਾ ਵਿਅਕਤੀ ਦੇ ਪੇਟ ‘ਚੋਂ ਵੱਖ-ਵੱਖ ਵਸਤੂਆਂ ਕੱਢੀਆਂ ਗਈਆਂ। ਇਸ ਵਿੱਚ ਈਅਰਫੋਨ, ਰਖੜੀਆਂ, ਨਟ ਅਤੇ ਬੋਲਟ, ਵਾਰਸ਼ਲ, ਲਾਕੇਟ ਅਤੇ ਪੇਚ ਸ਼ਾਮਲ ਹਨ। ਇਸ ਦੌਰਾਨ ਮੋਗਾ ਮੈਡੀਸਿਟੀ ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਉਕਤ ਵਿਅਕਤੀ ਦੋ ਸਾਲਾਂ ਤੋਂ ਪੇਟ ਦਰਦ ਤੋਂ ਪੀੜਤ ਸੀ। ਸੋਮਵਾਰ ਨੂੰ ਜਦੋਂ ਮਰੀਜ਼ ਉਸ ਕੋਲ ਆਇਆ ਤਾਂ ਉਸ ਨੂੰ ਪੇਟ ਦਰਦ, ਬੁਖਾਰ ਅਤੇ ਉਲਟੀਆਂ ਹੋ ਰਹੀਆਂ ਸਨ।
ਜਦੋਂ ਪੇਟ ਦਾ ਐਕਸਰੇ ਅਤੇ ਸਕੈਨ ਕੀਤਾ ਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਪੇਟ ਵਿੱਚ ਨਟ, ਬੋਲਟ, ਪੇਚ, ਈਅਰਫੋਨ, ਲਾਕੇਟ, ਮੈਗਨੇਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਨ। ਉਨ੍ਹਾਂ ਦੱਸਿਆ ਕਿ ਉਸਦੇ ਕੈਰੀਅਰ ਵਿੱਚ ਅਤੇ ਉਨ੍ਹਾਂ ਦੇ ਹਸਪਤਾਲ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਸੀ, ਪਰ ਫਿਰ ਵੀ ਡਾਕਟਰ ਨੇ ਤਿੰਨ ਘੰਟੇ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਇਹ ਸਾਰਾ ਸਮਾਨ ਹਟਾ ਦਿੱਤਾ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪੇਟ ‘ਚ ਇਹ ਸਮਾਨ ਕਾਫੀ ਦੇਰ ਤੱਕ ਰਹਿਣ ਕਾਰਨ ਮਰੀਜ਼ ਦੀ ਹਾਲਤ ਠੀਕ ਨਹੀਂ ਹੈ।
ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ-ਤਿੰਨ ਦਿਨਾਂ ਤੋਂ ਪੇਟ ਦਰਦ ਦੀ ਸਮੱਸਿਆ ਸੀ। ਉਹ ਸੌਂ ਵੀ ਨਹੀਂ ਸੀ ਸਕਦਾ ਪਰ ਉਹ ਬਹੁਤ ਘੱਟ ਦੱਸਦਾ ਸੀ। ਉਹ ਉਸ ਨੂੰ ਕਈ ਵਾਰ ਡਾਕਟਰ ਕੋਲ ਲੈ ਕੇ ਗਏ ਪਰ ਕੋਈ ਫਰਕ ਨਹੀਂ ਪਿਆ। ਜਦੋਂ ਉਸ ਨੂੰ ਪੇਟ ਦਰਦ ਅਤੇ ਬੁਖਾਰ ਰਹਿਣ ਲੱਗਾ ਤਾਂ ਉਸ ਨੇ ਡਾਕਟਰ ਦੀ ਸਲਾਹ ਲਈ।
ਇਹ ਵੀ ਪੜ੍ਹੋ : 25 ਸਾਲਾਂ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਪਈ ਮਹਿੰਗੀ, ਖਾਤੇ ਤੋਂ ਉੱਡੇ 3 ਲੱਖ ਰੁਪਏ, ਜਾਣੋ ਪੂਰਾ ਮਾਮਲਾ
ਉਨ੍ਹਾਂ ਨੇ ਐਕਸਰੇ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਮਰੀਜ਼ ਨੂੰ ਮੋਗਾ ਮੈਡੀਸਿਟੀ ਲਿਆਂਦਾ ਗਿਆ, ਜਿੱਥੇ ਉਸ ਦਾ ਆਪਰੇਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਇਹ ਸਭ ਕਿਵੇਂ ਖਾ ਲਿਆ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਰਹਿੰਦਾ ਸੀ।
ਵੀਡੀਓ ਲਈ ਕਲਿੱਕ ਕਰੋ -: