ਇੱਕ ਹਫ਼ਤਾ ਪਹਿਲਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੰਟਰਨੈਸ਼ਨਲ ਸਿਵਲ ਏਅਰਪੋਰਟ ਏਤਿਆਣਾ ਨੂੰ ਰੁਸ਼ਨਾਉਣ ਲਈ 11 ਕਿਲੋਵਾਟ ਦੀ ਲਾਈਨ ਵਿਛਾਈ ਸੀ। ਇਹ ਲਾਈਨ ਏਅਰਪੋਰਟ ਨੂੰ 24 ਘੰਟੇ ਬਿਜਲੀ ਸਪਲਾਈ ਕਰਦੀ ਹੈ। ਪਰ ਇਸ ਤੋਂ ਪਹਿਲਾਂ ਹੀ 56 ਖੰਭਿਆਂ ਤੋਂ ਅਰਥ ਲਾਈਨ ਰਾਡ ਅਤੇ ਤਾਰਾਂ ਚੋਰੀ ਹੋਣ ਕਾਰਨ ਹਲਚਲ ਮਚ ਗਈ ਹੈ। ਵਿਭਾਗ ਨੇ ਅਜੇ ਤੱਕ ਹਵਾਈ ਅੱਡੇ ਦੇ ਅੰਦਰ ਕੁਨੈਕਸ਼ਨ ਚਾਲੂ ਨਹੀਂ ਕੀਤਾ ਸੀ। ਪਰ ਇਸ ਤੋਂ ਪਹਿਲਾਂ ਹੀ ਚੋਰਾਂ ਨੇ 56 ਖੰਭਿਆਂ ਦੀ ਅਰਥ ਲਾਈਨ ਸਾਫ਼ ਕਰ ਦਿੱਤੀ। ਇਸ ਘਟਨਾ ਨੂੰ ਲੈ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ ਉੱਡ ਗਈ ਹੈ।
ਜ਼ਿਕਰਯੋਗ ਹੈ ਕਿ ਏਤਿਆਣਾ ਦੀ 162 ਏਕੜ ਜ਼ਮੀਨ ‘ਤੇ ਅੰਤਰਰਾਸ਼ਟਰੀ ਸਿਵਲ ਹਵਾਈ ਅੱਡੇ ਦੇ ਟਰਮੀਨਲ ਦੀ ਉਸਾਰੀ ਦਾ ਕੰਮ ਅੰਤਿਮ ਪੜਾਅ ‘ਤੇ ਹੈ ਅਤੇ ਉਸਾਰੀ ਕੰਪਨੀਆਂ ਨੇ ਇਸ ਨੂੰ ਮਾਰਚ 2024 ਤੱਕ ਪੂਰਾ ਕਰਕੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਸੌਂਪਣਾ ਹੈ। ਇਸ ਕਾਰਨ ਹਵਾਈ ਅੱਡੇ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਲਈ ਪੀਐਸਪੀਸੀਐਲ ਨੇ ਹਫ਼ਤਾ ਪਹਿਲਾਂ ਹੀ ਪੂਰੀ ਲਾਈਨ ਵਿਛਾਈ ਸੀ। ਲਾਈਨ ਦੇ ਹਰ ਖੰਭੇ ‘ਤੇ ਕਰੀਬ 9 ਫੁੱਟ ਲੰਮੀ ਅਰਥ ਲਾਈਨ ਹੁੰਦੀ ਹੈ। ਇਸ ਵਿੱਚ ਰਾਡ ਤੇ ਤਾਰ ਲੱਗੀ ਹੁੰਦੀ ਹੈ। ਚੋਰਾਂ ਨੇ 56 ਖੰਭਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਇਨ੍ਹਾਂ ਵਿੱਚੋਂ ਅਰਥ ਲਾਈਨ ਦੀ ਰਾਡ ਤੇ ਤਾਰ ਚੋਰੀ ਕਰ ਲੈ ਗਏ।
ਪੀਸੀਪੀਸੀਐੱਲ ਉਪਮੰਡਲ ਸੁਧਾਰ ਦੇ ਜੂਨੀਅਰ ਇੰਜੀਨੀਅਰ ਨਵਨੀਤ ਤਿਵਾੜੀ ਨੇ ਚੋਰੀ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਇਸੇ ਹਫਤੇ ਬਿਜਲੀ ਲਾਈਨ ਵਿਛਾਈ ਗਈ ਸੀ। ਕੁਲ 55 ਖੰਭਿਆਂ ਤੋਂ ਕਰੀਬ 9 ਫੁੱਟ ਲੰਮੀ ਅਰਥ ਰਾਡ ਚੋਰੀ ਹੋਈ ਹੈ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਚੁਤੰਰਤ ਪ੍ਰਭਾਵ ਨਾਲ ਲਲਿਆਇਆ ਗਿਆ ਹੈ ਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਨੂੰ ਤਾਣਾ ਸੁਧਾਰ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਜਾਏਗੀ। ਉਨ੍ਹਾਂ ਦੱਸਿਆ ਕਿ ਚੋਰ ਰਾਜੋਆਣਾ ਕਲਾਂ ਪਿੰਡ ਦੇ ਖੇਤਾਂ ਤੋਂ ਲੰਘਣ ਵਾਲੀ ਲਾਈਨ ਤੋਂ ਵੀ 29 ਖੰਭਿਆਂ ਦੀ ਅਰਥ ਲਾਈਨ ਦੀ ਰਾਡ ਤੇ ਤਾਰ ਚੋਰੀ ਕਰ ਕੇ ਲੈ ਗਏ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹਾਈਕੋਰਟ ਤੋਂ ਬੱਝੀ ਆਸ, ਬੋਲੇ- ‘ਜੱਜ ਸਾਹਿਬ ਛੇਤੀ ਚੰਗਾ ਫੈਸਲਾ ਦੇਣਗੇ’
ਏਤਿਆਣਾ ਦੇ ਕਿਸਾਨ ਧਰਮਿੰਦਰ ਸਿੰਘਗ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਖੇਤਾਂ ਤੋਂ ਵੀ ਮੋਟਰ ਸਟਾਰਟਰ ਤੇ ਹੋਰ ਬਿਜਲੀ ਦੇ ਉਪਕਰਨ ਚੋਰੀ ਹੋ ਗਏ ਹਨ। ਇਲਾਕੇ ਦੇ ਨਸ਼ੇੜੀ ਹੀ ਜ਼ਿਆਦਾਤਰ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਏਤਿਆਣਾ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਆਏ ਦਿਨ ਕਿਸਾਨਾਂ ਦੇ ਟਰਾਂਸਫਾਰਮਰ ਤੋਂ ਤਾਰ ਤੇ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਤਾਂ ਚੋਰਾਂ ਨੇ ਏਅਰਪੋਰਟ ਬਿਜਲੀ ਸਪਲਾਈ ਲਾਈਨ ਨੂੰ ਨਿਸ਼ਾਨਾ ਬਣਾ ਕੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ : –