Government Teachers: ਫਿਲੌਰ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਅਧਿਆਪਕਾਂ ਦੀਆਂ ਮੰਗਾਂ ਨਾਂ ਮੰਨੇ ਜਾਣ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਨੂੰ ਮਨਘੜਤ ਦੋਸ਼ ਸੂਚੀ ਜਾਰੀ ਕਰਨ ਦੇ ਵਿਰੋਧ ਵਿਚ ਇਕ ਮੰਗ ਪੱਤਰ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਖਹਿਰਾ ਰਾਂਹੀ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਤੇ ਭੇਜਿਆ ਗਿਆ! ਇਸ ਸਮੇ ਮੰਗ ਪੱਤਰ ਦੇਣ ਦੇ ਸਮੇਂ ਵਫਦ ਦੀ ਅਗਵਾਈ ਮੰਗਤ ਰਾਮ ਸਮਰਾ ਅਤੇ ਬੂਟਾ ਰਾਮ ਅਕਲਪੁਰ ਨੇ ਕੀਤੀ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਕਰਨੈਲ ਫਿਲੌਰ ਅਧਿਆਪਕ ਮੰਗਾਂ ਬਾਰੇ ਕਿਹਾ ਕਿ ਪਟਿਆਲਾ ਵਿਖੇ ਅਧਿਆਪਕ ਮੌਰਚੇ ਸਮੇਂ ਅੰਦੋਲਨਕਾਰੀ ਅਧਿਆਪਕਾ ਦੀਆਂ ਦੋਸ਼ ਸੂਚੀਆਂ, ਵਿਕਟੇਮਾਈਜੇਸ਼ਨਾਂ ਅਤੇ ਪੁਲਿਸ ਕੇਸ ਰੱਦ ਕੀਤੇ ਜਾਣ, ਅਧਿਆਪਕਾਂ ਦੇ ਸਾਰੇ ਵਰਗਾ ਧੀਆਂ ਪ੍ਰਮੋਸ਼ਨਾਂ ਅਤੇ ਪੱਦਉਨਤੀਆ ਤਰੁੰਤ ਕੀਤੀਆ ਜਾਣ, ਸਿੱਧੀ ਭਰਤੀ ਦਾ ਕੋਟਾ 50 ਪ੍ਰਤੀਸ਼ਤ ਤੋਂ ਘਟਾਕੇ 25 ਪ੍ਰਤੀਸ਼ਤ ਕੀਤਾ ਜਾਵੇ ਤੇ ਵਿਭਾਗ ਦੇ ਅਧਿਆਪਕਾਂ ਨੂੰ ਉਮਰ ਵਿਚ ਛੋਟ ਦਿੱਤੀ ਜਾਵੇ!
ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਅਤੇ 2004 ਤੋਂ ਬਾਅਦ ਭਰਤੀ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪ੍ਰਾਇਮਰੀ ਵਿਚ ਜਮਾਤ ਵਾਰ ਅਧਿਆਪਕ ਤੇ ਮਿਡਲ ਵਿਚ ਵਿਸ਼ਵਾਰ ਅਧਿਆਪਕਾਂ ਦੀਆਂ ਪੋਸਟਾਂ ਦਿੱਤੀਆਂ ਜਾਣ, ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ, ਬੱਚਿਆਂ ਨੂੰ ਸਾਰੀਆਂ ਕਿਤਾਬਾਂ, ਵਜੀਫਾਂ ਤੇ ਵਰਦੀਆਂ ਤਰੁੰਤ ਦਿੱਤੀਆ ਜਾਣ, ਵਿਭਾਗ ਵਿਚ ਦਾਗੀ ਅਧਿਕਾਰੀਆ ਦਾ ਸੇਵਾ ਕਾਲ ਵਿਚ ਕੀਤਾ ਵਾਧਾ ਵਾਪਿਸ ਲਿਆ ਜਾਵੇ, ਕਰੋਨਾਂ ਸੰਕਟਕਾਲ ਸਮੇ ਡਿਊਟੀਆ ਲਗਾਉਣ ਸਮੇਂ ਅਧਿਆਪਕਾਂ ਦੇ ਰੁਤਬੇ ਅਨੁਸਾਰ ਡਿਊਟੀ ਲਗਾਈ ਜਾਵੇ ਅਤੇ ਗੈਰਵਿਦਿਅਕ ਡਿਊਟੀਆਂ ਰੱਦ ਕੀਤੀਆਂ ਜਾਣ, ਮੰਤਰੀਆਂ ਅਤੇ ਵਿਧਾਇਕਾਂ ਵਲੋਂ ਅਧਿਆਪਕ ਵਰਗ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਟਿੱਪਣੀਆ ਬੰਦ ਕੀਤੀਆਂ ਜਾਣ, ਪੰਜਾਬੀ ਭਾਸ਼ਾ ਦੇ ਦਰਜ਼ੇ ਨੂੰ ਧੁੰਦਲੇ ਕਰਦੇ ਪੱਤਰ ਵਾਪਿਸ ਲਏ ਜਾਣ ਤੇ ਦਫਤਰੀ ਚਿੱਠੀਆਂ ਪੰਜਾਬੀ ਵਿਚ ਜਾਰੀ ਕੀਤੀਆ ਜਾਣ ਆਦਿ! ਇਸ ਸਮੇਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਮੰਗਾਂ ਤੇ ਗੌਰ ਨਾਂ ਕੀਤਾ ਗਿਆ ਤਾਂ ਸੜਕ ਤੇ ਅੰਦੋਲਨ ਹੋਵੇਗਾ ਤੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ! ਇਸ ਸਮੇਂ ਪਸਸਫ ਦੇ ਸੂਬਾਈ ਸਕੱਤਰ ਤੀਰਥ ਸਿੰਘ ਬਾਸੀ, ਕੁਲਦੀਪ ਸਿੰਘ ਕੌੜਾ, ਕੁਲਵੰਤ ਰੁੜਕਾ, ਸਰਬਜੀਤ ਢੇਸੀ, ਬਖਸ਼ੀ ਰਾਮ, ਰਾਜ ਕੁਮਾਰ, ਲੇਖਰਾਜ ਪੰਜਾਬੀ, ਗੁਰਚਰਨ ਪ੍ਰਤਾਬਪੁਰਾ, ਅਵਤਾਰ ਦਾਰਾ ਪੁਰ, ਅਸ਼ੋਕ ਸੰਗਤਪੁਰ, ਜਸਵੀਰ ਸਿੰਘ ਨਗਰ, ਅੰਗਰੇਜ ਸਿੰਘ, ਹਰਭਜਨ ਸਿੰਘ, ਜਗਦੀਸ਼ ਮਹਿੰਮੀ, ਧਰਮਿੰਦਰ ਕੁਮਾਰ, ਕੁਲਦੀਪ ਕੁਮਾਰ ਵਾਲੀਆ, ਅਦਿ ਹਾਜ਼ਰ ਸਨ।