Parents protest: ਕਾਦੀਆਂ ਦੇ ਐੱਸਐੱਸ ਬਾਜਵਾ ਸਕੂਲ ਵੱਲੋਂ ਬੱਚਿਆਂ ਕੋਲੋਂ ਵੱਧ ਫ਼ੀਸਾਂ ਮੰਗਣ ਤੇ ਮਾਪਿਆਂ ਵੱਲੋਂ ਰੋਸ ਜਤਾਇਆ ਗਿਆ ਹੈ। ਬੱਚਿਆਂ ਦੇ ਮਾਪਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜੋ ਲੋਕਡਾਊਨ ਹੋਇਆ ਸੀ ਉਸ ਕਾਰਨ ਕਾਰੋਬਾਰ ਠੱਪ ਹੋਏ ਪਏ ਹਨ। ਉਹਨਾਂ ਕਿਹਾ ਕਿ ਘਰ ਦੇ ਖਰਚੇ ਕਰਨੇ ਵੀ ਮੁਸ਼ਕਿਲ ਹੋਏ ਪਏ ਹਨ ਉੱਥੇ ਹੀ ਇਹ ਸਕੂਲ ਵਾਲੇ ਸਾਡੇ ਕੋਲੋਂ ਸਕੂਲ ਫੀਸ ਵੀ ਮੰਗ ਰਹੇ ਹਨ ਜਦੋਂ ਕਿ ਅਸੀਂ 75% ਫੀਸ ਦੇ ਰਹੇ ਹਾਂ ਪਰ ਫਿਰ ਵੀ ਇਹ ਸਾਡੇ ਕੋਲੋਂ ਵਾਧੂ ਫੀਸ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਨੇ ਸਕੂਲ ਵਾਲਿਆਂ ਨੇ ਸਾਨੂੰ ਜਲੀਲ ਕਰਕੇ ਸਕੂਲੋਂ ਬਾਹਰ ਕੱਢ ਦਿੱਤਾ।
ਉਨ੍ਹਾਂ ਕਿਹਾ ਕੋਰੋਨਾ ਕਰਕੇ ਜੋ ਆਨਲਾਈਨ ਪੜ੍ਹਾਈ ਦਾ ਸਰਕਾਰ ਵੱਲੋਂ ਕਿਹਾ ਗਿਆ ਸੀ ਉਸ ਦੇ ਲਈ ਅਸੀਂ ਆਪਣੇ ਬੱਚਿਆਂ ਨੂੰ ਦੋ ਦੋ ਮੋਬਾਈਲ ਵੀ ਲੈ ਕੇ ਦਿੱਤੇ ਜਿਸ ਨਾਲ ਸਾਡਾ ਬਹੁਤ ਖਰਚਾ ਹੋ ਗਿਆ ਪਰ ਇਨ੍ਹਾਂ ਵੱਲੋਂ ਕੋਈ ਵੀ ਪੜ੍ਹਾਈ ਨਹੀਂ ਕਰਵਾਈ ਗਈ। ਮਾਪਿਆਂ ਦਾ ਕਹਿਣਾ ਸੀ ਕਿ ਜੋ ਸਰਕਾਰ ਵੱਲੋਂ ਹਦਾਇਤ ਦਿੱਤੀ ਗਈ ਹੈ ਉਸ ਨੂੰ ਮੰਨਦੇ ਹੋਇਆ ਅਸੀਂ ਫੀਸ ਦੇਣ ਨੂੰ ਤਿਆਰ ਹਾਂ ਪਰ ਵੱਧ ਫੀਸ ਨਹੀਂ ਦੇ ਸਕਦੇ। ਜਦੋਂ ਇਸ ਬਾਰੇ ਸਕੂਲ ਦੇ ਪਿ੍ੰਸੀਪਲ ਮਨੋਹਰ ਲਾਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਰਹੇ ਜੇ ਕਿਸੇ ਨੇ ਆਪਣਾ ਬੱਚਾ ਇੱਥੇ ਪੜ੍ਹਾਉਣਾ ਹੈ ਤਾਂ ਵੀ ਠੀਕ ਹੈ ਨਹੀਂ ਪੜ੍ਹਾਉਣਾ ਤਾਂ ਵੀਂ ਠੀਕ ਹੈ। ਜੋ ਸਰਕਾਰ ਵੱਲੋਂ ਫ਼ੀਸ ਕੀਤੀ ਗਈ ਹੈ ਅਸੀਂ ਉਹ ਜ਼ਰੂਰ ਲਵਾਂਗੇ ਜੇਕਰ ਸਾਡੇ ਕੋਲ ਕੋਈ ਵੱਧ ਕਿਸੇ ਦਾ ਪੈਸਾ ਆਉਂਦਾ ਹੈ ਤਾਂ ਅਸੀਂ ਉਸ ਨੂੰ ਵਾਪਸ ਵੀ ਕਰਾਂਗਾ ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਜ਼ਲੀਲ ਕਰਨ ਦੇ ਜੋ ਦੋਸ਼ ਲਗਾਏ ਗਏ ਹਨ ਉਹ ਬਿਲਕੁਲ ਗਲਤ ਹਨ।