ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੀਬੀਐਸਈ ਦੇ 10ਵੀਂ ਜਮਾਤ ਦੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ‘ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਹ ਪ੍ਰਸ਼ਨ ‘ਲਿੰਗ ਸਟੀਰੀਓਟਾਈਪ’ ਨੂੰ ਵਧਾਵਾ ਦੇ ਰਿਹਾ ਹੈ।
ਦਰਅਸਲ, ਪ੍ਰਿਯੰਕਾ ਨੇ 10ਵੀਂ ਦੇ ਪ੍ਰਸ਼ਨ ਪੱਤਰ ‘ਤੇ ਸਵਾਲ ਖੜ੍ਹੇ ਕੀਤੇ ਅਤੇ ਟਵੀਟ ਕਰਕੇ ਕਿਹਾ, ‘ਅਵਿਸ਼ਵਾਸ਼ਯੋਗ! ਅਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ? ਇਸ ਤੋਂ ਇਲਾਵਾ ਪ੍ਰਿਯੰਕਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੀ ਭਾਜਪਾ ਸਰਕਾਰ ਔਰਤਾਂ ਖਿਲਾਫ ਅਜਿਹੇ ਵਿਚਾਰਾਂ ਦਾ ਸਮਰਥਨ ਕਰਦੀ ਹੈ, ਜੇਕਰ ਨਹੀਂ ਤਾਂ CBSE ਦੇ ਪ੍ਰਸ਼ਨ ਪੱਤਰ ‘ਚ ਅਜਿਹੇ ਸਵਾਲ ਕਿਉਂ ਸ਼ਾਮਿਲ ਕੀਤੇ ਗਏ ਹਨ।
ਦਰਅਸਲ ਸ਼ਨੀਵਾਰ ਨੂੰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਕਰਵਾਈ ਸੀ। ਇਸ ਦੇ ਨਾਲ ਹੀ ਕਈ ਲੋਕਾਂ ਨੇ ਪ੍ਰੀਖਿਆ ‘ਚ ਪੁੱਛੇ ਗਏ ਕੁੱਝ ਸਵਾਲਾਂ ‘ਤੇ ਨਾਰਾਜ਼ਗੀ ਜਤਾਈ ਹੈ। ਇਨ੍ਹਾਂ ਸਵਾਲਾਂ ਨੂੰ ਲਿੰਗ ਸਟੀਰੀਓਟਾਈਪ ਅਤੇ ਔਰਤ ਵਿਰੋਧੀ ਮੰਨਿਆ ਜਾ ਰਿਹਾ ਹੈ। ਸਵਾਲ ਦੀ ਇੱਕ ਲਾਈਨ ਵਿੱਚ ਔਰਤਾਂ ਲਈ ਕਿਹਾ ਗਿਆ ਹੈ ਕਿ ਉਹ ਆਪਣੀ ਹੀ ਦੁਨੀਆ ਵਿੱਚ ਰਹਿੰਦੀਆਂ ਹਨ। ਜਦਕਿ ਇੱਕ ਹੋਰ ਲਾਈਨ ਵਿੱਚ ਕਿਹਾ ਗਿਆ ਹੈ ਕਿ ਅੱਜ ਦੀਆਂ ਆਧੁਨਿਕ ਔਰਤਾਂ ਆਪਣੇ ਪਤੀ ਦੀ ਗੱਲ ਨਹੀਂ ਸੁਣਦੀਆਂ। ਇਸ ਤੋਂ ਇਲਾਵਾ ਇੱਕ ਹੋਰ ਲਾਈਨ ‘ਤੇ ਲੋਕਾਂ ਨੇ ਕਾਫੀ ਇਤਰਾਜ਼ ਉਠਾਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਨਾਰੀਵਾਦੀ ਵਿਰੋਧ ਕਾਰਨ ਵੀਹਵੀਂ ਸਦੀ ਵਿੱਚ ਬੱਚੇ ਘਟੇ ਹਨ।
ਇਹ ਵੀ ਪੜ੍ਹੋ : ਜਲੰਧਰ-ਪਠਾਨਕੋਟ ਹਾਈਵੇ ‘ਤੇ ਦਰਦਨਾਕ ਹਾਦਸਾ, ਪੰਜਾਬ ਪੁਲਿਸ ਦੇ ਜਵਾਨ ਤੇ ਉਸ ਦੀ ਪਤਨੀ ਦੀ ਮੌਤ
ਦੱਸ ਦੇਈਏ ਕਿ ਕੱਲ੍ਹ ਵਿਦਿਆਰਥੀਆਂ ਅਤੇ ਕਈ ਅਧਿਆਪਕਾਂ ਨੇ CBSEਦੁਆਰਾ ਕਰਵਾਏ ਗਏ 10ਵੀਂ ਦੇ ਅੰਗਰੇਜ਼ੀ ਦੇ ਪੇਪਰ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -: