ਪੰਜਾਬ ਸਕੂਲ ਸਿੱਖਿਆ ਬੋਰਡ ਕੱਲ੍ਹ ਯਾਨੀ 16 ਮਈ ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨੇਗਾ। ਪੀਐਸਈਬੀ ਨੇ ਨਤੀਜਾ ਐਲਾਨਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਵਿਦਿਆਰਥੀ ਦੁਪਹਿਰ 2:30 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਜਾਂ ਆਪਣੇ ਸਕੂਲ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ। ਇਹ ਜਾਣਕਾਰੀ ਪੀਐਸਈਬੀ ਵੱਲੋਂ ਦਿੱਤੀ ਗਈ ਹੈ। ਨਤੀਜੇ ਲਈ ਵੱਖਰਾ ਗਜਟ ਤਿਆਰ ਨਹੀਂ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਲਗਭਗ ਤਿੰਨ ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਤੈਅ ਸਮੇਂ ਦੇ ਅੰਦਰ ਨਤੀਜੇ ਐਲਾਨੇ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਅੱਗੇ ਦਾਖਲਾ ਲੈਣ ਆਦਿ ਵਿੱਚ ਕੋਈ ਮੁਸ਼ਕਲ ਨਾ ਆਵੇ।
ਬੋਰਡ ਵੱਲੋਂ ਵੈੱਬਸਾਈਟ ‘ਤੇ ਜੋ ਨਤੀਜਾ ਐਲਾਨਿਆ ਜਾਵੇਗਾ ਉਹ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇ ਇਸ ਵਿੱਚ ਕੋਈ ਕੁਤਾਹੀ ਹੋਈ ਹੈ, ਤਾਂ ਬੋਰਡ ਜ਼ਿੰਮੇਵਾਰ ਹੋਵੇਗਾ।
ਇੰਝ ਚੈੱਕ ਕਰੋ ਨਤੀਜਾ
- ਜਿਵੇਂ ਹੀ ਨਤੀਜਾ ਜਾਰੀ ਹੋਵੇਗਾ ਤੁਹਾਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ।
- ਹੋਮਪੇਜ ‘ਤੇ ਨਤੀਜੇ ਦੇ ਐਕਟਿਵ ਲਿੰਕ ‘ਤੇ ਕਲਿੱਕ ਕਰੋ।
- ਹੁਣ ਆਪਣਾ ਰੋਲ ਨੰਬਰ ਭਰੋ ਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।
- ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
- ਨਤੀਜਾ ਚੈੱਕ ਕਰਨ ਤੋਂ ਇਲਾਵਾ ਤੁਸੀਂ ਇਸਨੂੰ ਡਾਊਨਲੋਡ ਵੀ ਕਰ ਸਕਦੇ ਹੋ। ਇਸਦਾ ਪ੍ਰਿੰਟਆਊਟ ਜ਼ਰੂਰ ਲਓ।
ਇਹ ਵੀ ਪੜ੍ਹੋ : ਟਰੰਪ ਦਾ ਵੱਡਾ ਬਿਆਨ ! ਐਪਲ ਦੇ CEO ਨੂੰ ਕਿਹਾ- ‘ਮੈਂ ਨਹੀਂ ਚਾਹੁੰਦਾ ਤੁਸੀਂ ਭਾਰਤ ‘ਚ ਆਈਫੋਨ…
ਮੋਬਾਈਲ ਫੋਨ ਤੋਂ SMS ਰਾਹੀਂ ਵੀ ਨਤੀਜਾ ਆਫਲਾਈਨ ਵੇਖਿਆ ਜਾ ਸਕਦਾ ਹੈ। ਇਸਦੇ ਲਈ ਟੈਕਸਟ ਮੈਸੇਜ PB10 (ਸਪੇਸ) ਆਪਣਾ ਰੋਲ ਨੰਬਰ ਟਾਈਪ ਕਰੋ ਤੇ ਇਸ ਨੂੰ 5676750 ‘ਤੇ ਭੇਜੋ। ਜਲਦ ਹੀ SMS ਰਾਹੀਂ ਤੁਹਾਨੂੰ ਨਤੀਜਾ ਮਿਲ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























