ਤੁਹਾਨੂੰ ਸੁਣਨ ਵਿਚ ਇਹ ਥੋੜ੍ਹਾ ਅਜੀਬ ਲੱਗੇਗਾ ਪਰ ਇਹ ਸੱਚ ਹੈ ਕਿ ਇਕ ਔਰਤ ਨੇ ਆਪਣ 23 ਕਰੋੜ ਦੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਕਰਨ ਦੀ ਬਜਾਏ ਆਪਣੇ ਪਾਲਤੂ ਕੁੱਤੇ ਬਿੱਲੀਆਂ ਦੇ ਨਾਂ ਕਰ ਦਿੱਤੀ। ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿਥੇ ਲਿਊ ਨਾਂ ਦੀ ਔਰਤ ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਂ ਆਪਣੀ ਜਾਇਦਾਦ ਕਰ ਦਿੱਤੀ।
ਜਾਣਕਾਰੀ ਮੁਤਾਬਕ ਕੁਝ ਸਾਲ ਪਹਿਲਾਂ ਔਰਤ ਨੇ ਆਪਣੀ 23 ਕਰੋੜ ਦੀ ਜਾਇਦਾਦ ਛੱਡੀ ਸੀ ਪਰ ਜਲਦ ਹੀ ਉੁਸ ਨੂੰ ਅਹਿਸਾਸ ਹੋਣ ਲੱਗਾ ਕਿ ਬੱਚੇ ਉਸ ਦੀ ਦੇਖਭਾਲ ਨਹੀਂ ਕਰਦੇ ਜਿਸ ਨਾਲ ਗੁੱਸੇ ਵਿਚ ਆ ਕੇ ਉਸ ਨੇ ਅਜਿਹਾ ਕਦਮ ਚੁੱਕਿਆ ਤੇ ਆਪਣੀ ਸਾਰੀ ਜਾਇਦਾਦ ਪਾਲਤੂ ਬਿੱਲੀ-ਕੁੱਤਿਆਂ ਦੇ ਨਾਂ ਕਰਨ ਦਾ ਫੈਸਲਾ ਲਿਆ।
ਬਜ਼ੁਰਗ ਔਰਤ ਦੇ ਬੱਚੇ ਨਾ ਤਾਂ ਉਸ ਨੂੰ ਮਿਲਣ ਆਏ ਤੇ ਨਾ ਹੀ ਉਸ ਦਾ ਹਾਲ ਚਾਲ ਜਾਣਿਆ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਤੇ ਆਪਣੀ ਸਾਰੀ ਜਾਇਦਾਦ ਪਾਲਤੂ ਜਾਨਵਰਾਂ ਦੇ ਨਾਂ ਕਰ ਦਿੱਤੀ। ਬਜ਼ੁਰਗ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਜਾਨਵਰ ਹਨ ਤੇ ਹੋਰ ਕੋਈ ਨਹੀਂ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾ/ਦਸੇ ‘ਚ ਮੌ.ਤ, 2018 ’ਚ ਵਿਦੇਸ਼ ਗਿਆ ਸੀ ਸਿਮਰਨਪਾਲ ਸਿੰਘ ਸਿੱਧੂ
ਆਪਣੀ ਨਵੀਂ ਵਸੀਅਤ ਵਿਚ ਬਜ਼ੁਰਗ ਔਰਤ ਨੇ ਕਿਹਾ ਹੈ ਕਿ ਉਸ ਦਾ ਸਾਰਾ ਪੈਸਾ ਉਸ ਦੇ ਪਾਲਤੂ ਜਾਨਵਰਾਂ ਜਾਂ ਉਸ ਦੇ ਬੱਚਿਆਂ ਦੀ ਦੇਖਭਾਲ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ ਪਰ ਚੀਨ ਵਿਚ ਕਾਨੂੰਨ ਸਿੱਧਾ ਆਪਣਾ ਪੈਸਾ ਜਾਨਵਰਾਂ ਦੇ ਨਾਂ ਕਰਨ ਤੋਂ ਰੋਕਦਾ ਹੈ ਇਸ ਲਈ ਉਸ ਨੇ ਇਕ ਸਥਾਨਕ ਵੈਟਰਨਰੀ ਕਲੀਨਿਕ ਨੂੰ ਜਾਨਵਰਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਹੈ। ਬੀਜਿੰਗ ਵਿੱਚ ਚੀਨ ਦੇ ਵਿਲ ਰਜਿਸਟ੍ਰੇਸ਼ਨ ਸੈਂਟਰ ਦੇ ਹੈੱਡਕੁਆਰਟਰ ਦੇ ਇੱਕ ਅਧਿਕਾਰੀ ਚੇਨ ਕਾਈ ਨੇ ਕਿਹਾ “ਲਿਊ ਦੀ ਮੌਜੂਦਾ ਇੱਛਾ ਇੱਕ ਤਰੀਕਾ ਹੈ ਅਤੇ ਅਸੀਂ ਉਸਨੂੰ ਇੱਕ ਅਜਿਹੇ ਵਿਅਕਤੀ ਨੂੰ ਨਿਯੁਕਤ ਕਰਨ ਦੀ ਸਲਾਹ ਦਿੱਤੀ ਹੈ, ਜਿਸਨੂੰ ਉਹ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਭਰੋਸਾ ਦਿੰਦੀ ਹੈ।”
ਵੀਡੀਓ ਲਈ ਕਲਿੱਕ ਕਰੋ –