ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ। ਪਿੰਡ ਬੜਮਾਜਰਾ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਬਦਮਾਸ਼ ਅੰਮ੍ਰਿਤਸਰ ਤੋਂ ਕਾਰ ਖੋਹ ਕੇ ਮੋਹਾਲੀ ਵੱਲ ਆ ਰਹੇ ਸਨ। ਜਦੋਂ ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਤਾਂ ਉਨ੍ਹਾਂ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਬਦਮਾਸ਼ ਔਡੀ ਕਾਰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਏ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਆਸਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅਪਰਾਧੀ ਨੇੜੇ ਹੀ ਕਿਤੇ ਲੁਕੇ ਹੋਏ ਹਨ।
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਪੌਸ਼ ਇਲਾਕੇ ਮਜੀਠਾ ਰੋਡ ‘ਤੇ ਸ਼ਨੀਵਾਰ ਅੱਧੀ ਰਾਤ ਨੂੰ ਲੁਟੇਰੇ ਗੋਲੀਆਂ ਚਲਾ ਕੇ ਡਾਕਟਰ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ ਸਨ। ਕੇਡੀ ਹਸਪਤਾਲ ਦੇ ਡਾਕਟਰ ਕੇਡੀ ਦੀ ਪਤਨੀ ਨੂੰ ਉਨ੍ਹਾਂ ਦੇ ਫੈਮਿਲੀ ਫ੍ਰੈਂਡ ਡਾਕਟਰ ਤਰਨ ਬੇਰੀ ਆਪਣੀ ਔਡੀ ਗੱਡੀ ਵਿੱਚ ਛੱਡਣ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਲੁਟੇਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਡਰ ਕਰਕੇ ਡਾਕਟਰ ਨੇ ਗੱਡੀ ਰੋਕ ਲਈ, ਜਿਸ ਨੂੰ ਲੈ ਕੇ ਦੋਸੀ ਫਰਾਰ ਹੋ ਗਏ।
ਡਾ. ਸੁਰਜੀਤ ਕੁਮਾਰ ਬੇਰੀ ਦਾ ਪੁਤਲੀਘਰ ਇਲਾਕੇ ‘ਚ ਬੇਰੀ ਹਸਪਤਾਲ ਹੈ। ਸ਼ਨੀਵਾਰ ਰਾਤ ਉਹ ਆਪਣੀ ਪਤਨੀ ਅਰਚਨਾ ਬੇਰੀ ਨਾਲ ਬਟਾਲਾ ਬਾਈਪਾਸ ਨੇੜੇ ਇਕ ਰਿਜ਼ੋਰਟ ‘ਚ ਕਿਸੇ ਰਿਸ਼ਤੇਦਾਰ ਦੇ ਸਮਾਗਮ ‘ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਹ ਰਾਤ ਕਰੀਬ 11.15 ਵਜੇ ਆਪਣੀ ਪਤਨੀ ਨਾਲ ਕਾਰ ‘ਚ ਸਵਾਰ ਹੋ ਕੇ ਘਰ ਵਾਪਸ ਜਾਣ ਲੱਗੇ।
ਇਸ ਦੌਰਾਨ ਉਨ੍ਹਾਂ ਦੀ ਇਕ ਹੋਰ ਔਰਤ ਰਿਸ਼ਤੇਦਾਰ ਵੀ ਉਸ ਦੇ ਨਾਲ ਬੈਠ ਗਈ, ਜਿਸ ਨੂੰ ਕੇਡੀ ਹਸਪਤਾਲ ਨੇੜੇ ਉਤਾਰਨਾ ਪਿਆ। ਜਿਵੇਂ ਹੀ ਉਹ ਕੇਡੀ ਹਸਪਤਾਲ ਪਹੁੰਚੇ ਅਤੇ ਆਪਣੇ ਰਿਸ਼ਤੇਦਾਰ ਨੂੰ ਉੱਥੇ ਛੱਡਣ ਲੱਗੇ ਤਾਂ ਲੁਟੇਰੇ ਨੇ ਹਵਾ ਵਿੱਚ ਸਿੱਧੀ ਗੋਲੀ ਚਲਾ ਦਿੱਤੀ। ਇਸ ਦੌਰਾਨ ਦੋ ਨਕਾਬਪੋਸ਼ ਨੌਜਵਾਨ ਅਚਾਨਕ ਉਨ੍ਹਾਂ ਦੇ ਸਾਹਮਣੇ ਆ ਗਏ।
ਇਹ ਵੀ ਪੜ੍ਹੋ : ਬਿਜ਼ਨੈੱਸਮੈਨ ਨੇ ਹਵਾ ‘ਚ ਕਰਾਇਆ ਧੀ ਦਾ ਵਿਆਹ, ਮਹਿਮਾਨਾਂ ਲਈ ਬੁੱਕ ਕਰ ਲਿਆ ਪੂਰਾ ਜਹਾਜ਼
ਇੱਕ ਨੌਜਵਾਨ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਾਰ ਵਿੱਚੋਂ ਉਤਰਨ ਲਈ ਕਿਹਾ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰੇ ਨੇ ਉਨ੍ਹਾਂ ਵੱਲ ਪਿਸਤੌਲ ਤਾਣ ਦਿੱਤਾ। ਉਹ ਡਰ ਗਏ ਅਤੇ ਸਾਰੇ ਕਾਰ ਤੋਂ ਹੇਠਾਂ ਉਤਰ ਗਏ। ਇਸ ਤੋਂ ਬਾਅਦ ਲੁਟੇਰੇ ਉਨ੍ਹਾਂ ਦੀ ਕਾਰ ਲੈ ਕੇ ਟ੍ਰਿਲੀਅਮ ਮਾਲ ਵੱਲ ਭੱਜ ਗਏ।
ਵੀਡੀਓ ਲਈ ਕਲਿੱਕ ਕਰੋ : –