ਅਦਾਕਾਰ ਰਾਜਕੁਮਾਰ ਰਾਓ ਤੇ ਉਨ੍ਹਾਂ ਦੀ ਪਤਨੀ ਪਤਰਲੇਖਾ ਦੇ ਘਰ ਧੀ ਦਾ ਜਨਮ ਹੋਇਆ ਹੈ। ਖਾਸ ਗੱਲ ਇਹ ਹੈ ਕਿ ਰਾਜਕੁਮਾਰ-ਪੱਤਰਲੇਖਾ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ‘ਤੇ ਮਾਪੇ ਬਣੇ ਹਨ ਤੇ ਕੱਪਲ ਨੇ ਸੋਸ਼ਲ ਮੀਡੀਆ ‘ਤੇ ਖੁਸ਼ਖਬਰੀ ਸਾਂਝੀ ਕੀਤੀ ਹੈ।
ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇਹ ਖੁਸ਼ਖਬਰੀ ਸ਼ੇਅਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਉਨ੍ਹਾਂ ਲਈ ਭਗਵਾਨ ਦਾ ਦਿੱਤਾ ਹੋਇਆ ਸਭ ਤੋਂ ਵੱਡਾ ਆਸ਼ੀਰਵਾਦ ਹੈ। ਪੱਤਰਲੇਖਾ ਨੇ ਪ੍ਰੈਗਨੈਂਸੀ ਦਾ ਐਲਾਨ 9 ਜੁਲਾਈ ਨੂੰ ਇੰਸਟਾਗ੍ਰਾਮ ‘ਤੇ ਕੀਤਾ ਸੀ। ਪੋਸਟ ਵਿਚ ਫਲੋਰਲ ਡਿਜ਼ਾਈਨ ਤੇ ਇਕ ਪਾਲਣਾ ਸੀ ਜਿਸ ‘ਤੇ ਲਿਖਿਆ ਸੀ ‘ਬੇਬੀ ਆਨ ਦ ਵੇ’ ਅਤੇ ਹੇਠਾਂ ਉਨ੍ਹਾਂ ਦੇ ਨਾਂ ਸਨ। ਰਾਜਕੁਮਾਰ ਨੇ ਇਸ ਨੂੰ ਕੈਪਸ਼ਨ ਦਿੱਤਾ ਸੀ, ‘ਬਹੁਤ ਖੁਸ਼’। ਪਤਰਲੇਖਾ ਤੇ ਰਾਜਕੁਮਾਰ ਰਾਓ ਦਾ ਵਿਆਹ 15 ਨਵੰਬਰ 2021 ਨੂੰ ਹੋਇਆ ਸੀ। ਦੋਵਾਂ ਦੀ ਮੁਲਾਕਾਤ ਫਿਲਮ ਸਿਟੀਲਾਈਟਸ ਦੇ ਸੈੱਟ ‘ਤੇ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਝ.ਟ.ਕਾ, ਨਹੀਂ ਰਹੇ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ
ਦੱਸ ਦੇਈਏ ਕਿ ਰਾਜਕੁਮਾਰ ਰਾਓ ਨੇ ਸ਼ਾਹਿਦ, ਕਾਈ ਪੋ ਚੇ, ਅਲੀਗੜ੍ਹ, ਛਲਾਂਗ, ਇਸਤਰੀ, ਬਰੇਲੀ ਕੀ ਬਰਫੀ, ਨਿਊਟਨ ਤੇ ਲੂਡੋ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਤੇ ਐਕਟ੍ਰੈਸ ਪਤਰਲੇਖਾ ਦਾ ਪੂਰਾ ਨਾਂ ਪਤਰਲੇਖਾ ਪਾਲ ਹੈ। ਸਿਟੀਲਾਈਟਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ਨਾਨੂ ਕੀ ਜਾਨੂ ਅਤੇ ਵੈੱਬ ਸੀਰੀਜੀ IC 814:ਦਿ ਕੰਧਾਰ ਹਾਈਜੈੱਕ ਵਿਚ ਵੀ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























