ਬਾਲੀਵੁੱਡ ਐਕਟ੍ਰੈਸ ਕੈਟਰੀਨਾ ਕੈਫ ਜਲਦ ਹੀ ਮਾਂ ਬਣਨ ਵਾਲੀ ਹੈ। ਵਿੱਕੀ ਕੌਸ਼ਲ ਨੇ ਤਸਵੀਰ ਪੋਸਟ ਕਰਦੇ ਹੋਏ ਫੈਨਸ ਨਾਲ ਇਹ ਗੁੱਡ ਨਿਊਜ਼ ਸ਼ੇਅਰ ਕੀਤੀ ਹੈ। ਆਫੀਸ਼ੀਅਲ ਇੰਸਟਾਗ੍ਰਾਮ ਤੋਂ ਕੈਟਰੀਨਾ ਕੈਫ ਨੇ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਪੋਸਟ ਕੀਤੀ ਜਿਸ ਵਿਚ ਉਹ ਤੇ ਵਿੱਕੀ ਕੌਸ਼ਲ ਬੇਬੀ ਬੰਪ ਥਾਮੇ ਨਜ਼ਰ ਆਏ ਹਨ। ਇਸ ਦੇ ਨਾਲ ਕੈਟਰੀਨਾ ਨੇ ਲਿਖਿਆ-
ਅਸੀਂ ਜ਼ਿੰਦਗੀ ਦਾ ਸਭ ਤੋਂ ਚੰਗਾ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਦਿਲ ਖੁਸ਼ੀ ਤੇ ਧੰਨਵਾਦ ਨਾਲ ਭਰਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਟਰੀਨਾ ਦੀ ਡਲਿਵਰੀ ਅਕਤੂਬਰ-ਨਵੰਬਰ ਵਿਚ ਹੋ ਸਕਦੀ ਹੈ। ਹਾਲਾਂਕਿ ਕੱਪਲ ਵੱਲੋਂ ਕੋਈ ਡਲਿਵਰੀ ਡੇਟ ਦੀ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਅਨਾਊਂਸਮੈਂਟ ਪੋਸਟ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਗੁੱਡ ਨਿਊਜ਼ ਸੁਣ ਕੇ ਫੈਨਸ ਕੱਪਲ ਲਈ ਬਹੁਤ ਜ਼ਿਆਦਾ ਖੁਸ਼ ਹਨ ਤੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
ਦੱਸ ਦੇਈਏ ਕਿ ਕੈਟਰੀਨਾ ਤੇ ਵਿੱਕੀ ਦਾ ਵਿਆਹ 9 ਦਸੰਬਰ 2021 ਨੂੰ ਹੋਇਆ ਸੀ। ਇਹ ਇਕ ਇੰਟੀਮੇਟ ਵੈਡਿੰਗ ਸੀ ਜਿਸ ਵਿਚ ਸਿਰਫ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਵਿਆਹ ਦੇ 4 ਸਾਲ ਬਾਅਦ ਵਿੱਕੀ ਤੇ ਕੈਟਰੀਨਾ ਹੁਣ 2 ਤੋਂ 3 ਹੋਣ ਜਾ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿਚ ਉਨ੍ਹਾਂ ਦੇ ਬੇਬੀ ਦੀ ਐਂਟਰੀ ਹੋਣ ਵਾਲੀ ਹੈ। ਇਸ ਨਵੇਂ ਚੈਪਟਰ ਲਈ ਕੈਟਰੀਨਾ ਤੇ ਵਿੱਕੀ ਨੂੰ ਬਹੁਤ ਸਾਰੀ ਵਧਾਈ।
ਵੀਡੀਓ ਲਈ ਕਲਿੱਕ ਕਰੋ -:
























