ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫੀ ਮਾਂ ਬਣ ਗਈ ਹੈ। ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਆਹ ਦੇ ਚਾਰ ਸਾਲ ਬਾਅਦ ਕੈਟਰੀਨਾ ਤੇ ਵਿੱਕੀ ਮਾਪੇ ਬਣੇ ਹਨ। ਕੈਟਰੀਨਾ ਤੇ ਵਿੱਕੀ ਨੇ ਆਪਣੀ ਪੋਸਟ ਵਿਚ ਲਿਖਿਆ ਕਿ- “ਸਾਡੀ ਖੁਸ਼ੀਆਂ ਦਾ ਛੋਟਾ ਜਿਹਾ ਤੋਹਫਾ ਆ ਗਿਆ ਹੈ। ਬੇਹੱਦ ਪਿਆਰ ਤੇ ਧੰਨਵਾਦ ਦੇ ਨਾਲ, ਅਸੀਂ ਆਪਣੇ ਪੁੱਤ ਦਾ ਸਵਾਗਤ ਕਰਦੇ ਹਾਂ।
ਇਹ ਵੀ ਪੜ੍ਹੋ : ਅਕਿਲ ਮੌ/ਤ ਮਾਮਲੇ ‘ਚ ਲਿਆ ਗਿਆ ਵੱਡਾ ਐਕਸ਼ਨ, CBI ਨੇ ਮੁਸਤਫਾ ਫੈਮਿਲੀ ‘ਤੇ FIR ਕੀਤੀ ਦਰਜ
ਕੈਟਰੀਨਾ ਕੈਫ ਨੇ ਸਤੰਬਰ ਦੇ ਮਹੀਨੇ ਵਿਚ ਮਾਂ ਬਣਨ ਦਾ ਐਲਾਨ ਕੀਤਾ ਸੀ। ਇੰਸਟਾਗ੍ਰਾਮ ਤੋਂ ਕੈਟਰੀਨਾ ਕੈਫ ਨੇ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਪੋਸਟ ਕੀਤੀ ਸੀ ਜਿਸ ਵਿਚ ਉਹ ਤੇ ਵਿੱਕੀ ਕੌਸ਼ਲ ਬੇਬੀ ਬੰਪ ਥਾਮੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਕੈਟਰੀਨਾ ਨੇ ਲਿਖਿਆ ਸੀ-ਅਸੀਂ ਜ਼ਿੰਦਗੀ ਦਾ ਸਭ ਤੋਂ ਚੰਗਾ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਦਿਲ ਖੁਸ਼ੀ ਤੇ ਧੰਨਵਾਦ ਨਾਲ ਭਰੇ ਹੋਏ ਹਨ। ਕੈਟਰੀਨਾ ਤੇ ਵਿੱਕੀ ਕੌਸ਼ਲ ਦਾ ਵਿਆਹ 9 ਦਸੰਬਰ 2021 ਨੂੰ ਹੋਇਆ ਸੀ ਜਿਸ ਵਿਚ ਸਿਰਫ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
























