aishwarya rai shares post: ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਪਨਾਮਾ ਪੇਪਰਜ਼ ਲੀਕ ਮਾਮਲੇ ਨੂੰ ਲੈ ਕੇ ਸੁਰਖੀਆਂ ‘ਚ ਹੈ। ਕੁਝ ਦਿਨ ਪਹਿਲਾਂ ਪਨਾਮਾ ਪੇਪਰਜ਼ ਮਾਮਲੇ ‘ਚ ਐਸ਼ਵਰਿਆ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੁੱਛਗਿੱਛ ਲਈ ਬੁਲਾਇਆ ਸੀ। ਇਹ ਪੁੱਛਗਿੱਛ 5 ਘੰਟੇ ਤੱਕ ਚੱਲੀ।
ਇਸ ਪੁੱਛਗਿੱਛ ਤੋਂ ਬਾਅਦ ਐਸ਼ਵਰਿਆ ਨੇ ਹੁਣ ਆਪਣੀ ਪਹਿਲੀ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ। ਐਸ਼ਵਰਿਆ ਰਾਏ ਬੱਚਨ ਨੇ ਆਪਣੇ ਮਾਤਾ-ਪਿਤਾ ਵ੍ਰਿੰਦਾ ਰਾਏ ਅਤੇ ਸਵਰਗੀ ਪਿਤਾ ਕ੍ਰਿਸ਼ਨਰਾਜ ਰਾਏ ਨੂੰ ਉਨ੍ਹਾਂ ਦੇ ਵਿਆਹ ਦੀ 52ਵੀਂ ਵਰ੍ਹੇਗੰਢ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਐਸ਼ਵਰਿਆ ਨੇ ਆਪਣੇ ਮਾਤਾ-ਪਿਤਾ ਦੀ ਖੁਸ਼ੀ ‘ਚ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ‘ਚ ਦੋਵੇਂ ਕੈਮਰੇ ਵੱਲ ਦੇਖ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਫੋਟੋ ਦੇ ਕੈਪਸ਼ਨ ‘ਚ ਐਸ਼ਵਰਿਆ ਰਾਏ ਨੇ ਲਿਖਿਆ, ”ਹੇਪੀ ਐਨੀਵਰਸਰੀ ਮਾਈ ਡੀਅਰ ਡਾਰਲਿੰਗ ਮਾਂ ਡੋਡਾ। ਤੁਹਾਨੂੰ ਪਿਆਰ ਕਰਦੀ ਹਾਂ ਅਤੇ ਤੁਹਾਡੇ ਕਦੇ ਨਾ ਖਤਮ ਹੋਣ ਵਾਲੇ ਪਿਆਰ ਅਤੇ ਅਸੀਸਾਂ ਲਈ ਤੁਹਾਡਾ ਧੰਨਵਾਦ… ਹਮੇਸ਼ਾ।”
ਐਸ਼ਵਰਿਆ ਦੇ ਪਿਤਾ ਦਾ 2017 ‘ਚ ਦਿਹਾਂਤ ਹੋ ਗਿਆ ਸੀ। ਉਹ ਅਕਸਰ ਪਿਤਾ ਕ੍ਰਿਸ਼ਨਰਾਜ ਰਾਏ ਨੂੰ ਯਾਦ ਕਰਦੀ ਹੈ। ਨਵੰਬਰ ‘ਚ ਆਪਣੇ ਜਨਮਦਿਨ ‘ਤੇ ਆਪਣੇ ਪਿਤਾ ਦੀ ਇਕ ਪੁਰਾਣੀ ਫੋਟੋ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਐਸ਼ਵਰਿਆ ਆਪਣੇ ਪਿਤਾ ਨੂੰ ਕਈ ਵਾਰ ਯਾਦ ਕਰ ਚੁੱਕੀ ਹੈ। ਐਸ਼ਵਰਿਆ ਅਦਾਕਾਰ ਅਭਿਸ਼ੇਕ ਬੱਚਨ ਦੀ ਪਤਨੀ ਹੈ। ਦੋਵਾਂ ਨੇ ਸਾਲ 2007 ‘ਚ ਵਿਆਹ ਕੀਤਾ ਸੀ। ਅਭਿਸ਼ੇਕ ਬੱਚਨ ਤੋਂ ਵੀ ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਈਡੀ ਨੇ ‘ਚ ਪੁੱਛਗਿੱਛ ਕੀਤੀ ਸੀ। ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਬੱਚਨ ਨਿਰਦੇਸ਼ਕ ਮਣੀ ਰਤਨਮ ਦੀ ਫਿਲਮ ਪੋਨੀਯਿਨ ਸੇਲਵਨ ਵਿੱਚ ਨਜ਼ਰ ਆਉਣ ਵਾਲੀ ਹੈ।