ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਬੱਸ ਦੀ ਗੱਡੀ ਨਾਲ ਟੱਕਰ ਹੋ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਫਿਲਮ ਅਭਿਨੇਤਰੀ ਐਸ਼ਵਰਿਆ ਰਾਏ ਦੀ ਦੱਸੀ ਜਾ ਰਹੀ ਹੈ।
ਵੀਡੀਓ ਵਾਇਰਲ ਹੋਣ ‘ਤੇ ਲੋਕਾਂ ਨੇ ਧੜਾਧੜ ਇਸ ਨੂੰ ਸ਼ੇਅਰ ਕਰ ਦਿੱਤਾ। ਇਸ ਬਾਰੇ ਰਿਪੋਰਟਾਂ ਦੀ ਮੰਨੀਏ ਤਾਂ 26 ਮਾਰਚ ਦੀ ਸ਼ਾਮ ਮੁੰਬਈ ਵਿਖੇ ਵਾਪਰਿਆ ਹੈ। ਕਿਹਾ ਜਾ ਰਿਹਾ ਹੈ ਕਿ ਲਾਲ ਰੰਗ ਦੀ ਬੱਸ ਨੇ ਐਸ਼ਵਰਿਆ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਟੱਕਰ ਲੱਗਣ ਨਾਲ ਅਦਾਕਾਰਾ ਦੀ ਕਾਰ ਦਾ ਪਿਛਲਾ ਹਿੱਸਾ ਟੁੱਟ ਗਿਆ। ਕਾਰ ਦੇ ਅੰਦਰ ਕੌਣ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪਿਆਕੜਾਂ ਲਈ ਬੁਰੀ ਖਬਰ! ਚੰਡੀਗੜ੍ਹ ’ਚ 3 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਐਸ਼ਵਰਿਆ ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ‘ਤੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦੇ ਬਾਅਦ ਬਾਊਂਸਰਾਂ ਦੀ ਟੀਮ ਗੱਡੀ ਨੂੰ ਕਵਰ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
