Amar Noori warns those : ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਪਤਨੀ ਅੰਤਰਰਾਸ਼ਟਰੀ ਗਾਇਕਾ ਅਮਰ ਨੂਰੀ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆ ਕੇ ਜਿੱਥੇ ਦੁੱਖ ਦੀ ਘੜੀ ‘ਚ ਸਾਥ ਦੇਣ ਲਈ ਦੋਸਤਾਂ ਮਿੱਤਰਾ , ਰਿਸ਼ਤੇਦਾਰਾਂ , ਕਲਾਕਾਰਾਂ ਦੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ। ਉੱਥੇ ਹੀ ਉਹਨਾਂ ਨੇ ਇਸ ਮੌਕੇ ਦਾ ਫ਼ਾਇਦਾ ਚੁੱਕ ਕੇ ਨਿੱਜੀ ਲਾਭ ਲੈਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ । ਅਮਰ ਨੂਰੀ ਤੇ ਉਹਨਾਂ ਦੇ ਬੇਟੇ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੁੱਝ ਲੋਕ ਸਰਦੂਲ ਸਿਕੰਦਰ ਦੇ ਨਾਮ ਤੇ ਪਰਿਵਾਰ ਨੂੰ ਆਰਥਿਕ ਮੱਦਦ ਦੇਣ ਦਾ ਹਵਾਲਾ ਕਰਕੇ ਪੈਸੇ ਇਕੱਠੇ ਕਰਨ ਦੇ ਵਿੱਚ ਜੁਟੇ ਹਨ।
ਜਦਕਿ ਸਾਡੇ ਪਰਿਵਾਰ ਨੂੰ ਇਸ ਤਰਾਂ ਦੀ ਆਰਥਿਕ ਮੱਦਦ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਸਰਦੂਲ ਸਿਕੰਦਰ ਸਾਡੇ ਲਈ ਬਹੁਤ ਕੁੱਝ ਛੱਡ ਕੇ ਗਏ ਹਨ । ਉਹਨਾਂ ਨੇ ਦੋਸਤਾਂ , ਤੇ ਰਿਸ਼ਤੇਦਾਰੀ ਦੀ ਆੜ ਵਿੱਚ ਇਸ ਤਰਾਂ ਪੈਸੇ ਇਕੱਠੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਤੇ ਕਿਹਾ ਉਹ ਅਜਿਹੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀ ਤਾ ਇਸ ਤਰਾਂ ਤੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ । ਦੱਸ ਦੇਈਏ ਕਿ ਸਰਦੂਲ ਸਿਕੰਦਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਜਿਸ ਦੇ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਵੱਡਾ ਝਟਕਾ ਲੱਗਾ। ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਸਰਦੂਲ ਸਿਕੰਦਰ ਦੀ ਮੌਤ ਨਾਲ ਸਭ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।