Amar Sembi’s new farmer’s song : ਪੰਜਾਬੀ ਗਾਇਕ ਅਮਰ ਸੈਂਬੀ ਜੋ ਕਿ ਆਪਣੇ ਨਵੇਂ ਕਿਸਾਨੀ ਗੀਤ ਦੇ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਉਹ ‘ਗੱਲਾਂ ਹੁਣ ਦੇ ਵਕਤ ਦੀਆਂ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ, ਜਿਸ ‘ਚ ਉਹ ਚੱਲ ਰਹੇ ਹਲਾਤਾਂ ਨੂੰ ਬਿਆਨ ਕਰ ਰਹੇ ਨੇ । ਇਸ ਗੀਤ ਦੇ ਰਾਹੀਂ ਹੰਕਾਰੀ ਹੋਈ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਨੇ । ਇਸ ਤੋਂ ਇਲਾਵਾ ਉਹ ਪੰਜਾਬੀਆਂ ਦੀ ਅਣਖ ਤੇ ਹਿੰਮਤਾਂ ਨੂੰ ਬਿਆਨ ਕੀਤਾ ਹੈ । ਦਿਲ ਛੂਹ ਜਾਣ ਵਾਲੇ ਨਾਮੀ ਗੀਤਕਾਰ ਗਿੱਲ ਰੌਂਤਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Bravo Music ਵਾਲਿਆਂ ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ The Videoholics ਵਾਲਿਆਂ ਨੇ ਤਿਆਰ ਕੀਤਾ ਹੈ ।
ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਅਮਰ ਸੈਂਬੀ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ‘ਚ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ, ‘ਮੁੰਡਾ ਸੋਹਣਾ ਜਿਹਾ’ਆਦਿ ਕਈ ਗੀਤ ਸ਼ਾਮਿਲ ਹਨ। ਪਿੱਛੇ ਜਿਹੇ ਉਹ ਸਿੱਖ ਧਰਮ ਦੇ ਇਤਿਹਾਸ ਤੇ ਅਣਖ ਨੂੰ ਬਿਆਨ ਕਰਦਾ ਗੀਤ ਕਿਸਾਨੀ ਗੀਤ ‘ਨਲੂਏ ਦਾ ਖੰਡਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ।
ਦੱਸ ਦਈਏ ਪਿਛਲੇ ਦੋ ਮਹੀਨਿਆਂ ਤੋਂ ਵੱਧ ਹੋ ਗਏ ਨੇ ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਕੇਂਦਰ ਸਰਕਾਰ ਆਪਣਾ ਹੰਕਾਰੀਪੁਣੇ ਦਾ ਮੁਜ਼ਹਾਰਾ ਕਰ ਰਹੀ ਹੈ । ਪੰਜਾਬੀ ਕਲਾਕਾਰ ਵੀ ਆਪਣੀ ਕਲਾ ਦੇ ਰਾਹੀਂ ਕਿਸਾਨਾਂ ਦੇ ਹੌਸਲੇ ਨੂੰ ਹੋਰ ਬੁਲੰਦ ਕਰ ਰਹੇ ਨੇ । ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ । ਜਿੱਥੇ ਦੇਸ਼ ‘ਚ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਜਾਰੀ ਹਨ । ਉੱਥੇ ਹੀ ਵਿਦੇਸ਼ ‘ਚ ਵੀ ਲੋਕਾਂ ਵੱਲੋਂ ਕਿਸਾਨਾਂ ਦੇ ਹੱਕ ‘ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ । ਵਿਦੇਸ਼ਾਂ ‘ਚ ਵੱਸਦੇ ਕਲਾਕਾਰ ਵੀ ਇਸ ਰੋਸ ਪ੍ਰਦਰਸ਼ਨ ‘ਚ ਹਿੱਸਾ ਲੈ ਰਹੇ ਹਨ ।