ਅਮਿਤਾਭ ਬੱਚਨ ਨੇ ਵਿੱਤੀ ਸਾਲ 2024-25 ‘ਚ ਸ਼ਾਹਰੁਖ ਖਾਨ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੀ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੀ ਸੈਲੀਬ੍ਰਿਟੀ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਸਾਲ ਉਨ੍ਹਾਂ ਦੀ ਕੁੱਲ ਕਮਾਈ 350 ਕਰੋੜ ਰੁਪਏ ਰਹੀ, ਜਿਸ ‘ਤੇ ਉਨ੍ਹਾਂ ਨੂੰ 120 ਕਰੋੜ ਰੁਪਏ ਦਾ ਟੈਕਸ ਦੇਣਾ ਪਿਆ।
ਬੱਚਨ ਦੀ ਕਮਾਈ ਫਿਲਮਾਂ, ਬ੍ਰਾਂਡ ਐਂਡੋਰਸਮੈਂਟਸ ਅਤੇ ‘ਕੌਨ ਬਣੇਗਾ ਕਰੋੜਪਤੀ’ (ਕੇਬੀਸੀ) ਵਰਗੇ ਸ਼ੋਅ ਤੋਂ ਆਉਂਦੀ ਹੈ, ਜਿਸ ਨੂੰ ਉਹ ਪਿਛਲੇ 2 ਦਹਾਕਿਆਂ ਤੋਂ ਹੋਸਟ ਕਰ ਰਹੇ ਹਨ। ਇੱਕ ਰਿਪੋਰਟ ਮੁਤਾਬਕ ਪਿਛਲੇ ਸਾਲ ਉਨ੍ਹਾਂ ਨੇ 71 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਸੀ, ਜੋ ਇਸ ਸਾਲ 69 ਫੀਸਦੀ ਵਧ ਕੇ 120 ਕਰੋੜ ਰੁਪਏ ਹੋ ਗਿਆ ਹੈ।
ਅਮਿਤਾਭ ਬੱਚਨ ਵਿੱਤੀ ਅਨੁਸ਼ਾਸਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਹਮੇਸ਼ਾ ਸਮੇਂ ਸਿਰ ਟੈਕਸ ਅਦਾ ਕੀਤਾ ਹੈ। ਇਸ ਸਾਲ ਵੀ ਉਨ੍ਹਾਂ ਨੇ 350 ਕਰੋੜ ਰੁਪਏ ਦੀ ਆਮਦਨ ‘ਤੇ 120 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ। ਉਨ੍ਹਾ ਦੀ 52.5 ਕਰੋੜ ਰੁਪਏ ਦੀ ਆਖਰੀ ਕਿਸ਼ਤ 15 ਮਾਰਚ 2025 ਨੂੰ ਅਦਾ ਕੀਤੀ ਗਈ ਸੀ।
ਪਿਛਲੇ ਸਾਲ ਸ਼ਾਹਰੁਖ ਖਾਨ ਨੇ 92 ਕਰੋੜ ਰੁਪਏ ਦਾ ਟੈਕਸ ਅਦਾ ਕਰਕੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸੈਲੀਬ੍ਰਿਟੀ ਦਾ ਖਿਤਾਬ ਹਾਸਲ ਕੀਤਾ ਸੀ। ਇਸ ਸਾਲ, ਅਮਿਤਾਭ ਚੌਥੇ ਸਥਾਨ ਤੋਂ ਸਿੱਧੇ ਟੌਪ ‘ਤੇ ਚਲੇ ਗਏ, SRK ਨੂੰ 30 ਫੀਸਦੀ ਪਿੱਛੇ ਛੱਡ ਦਿੱਤਾ। ਇਸ ਸੂਚੀ ਵਿੱਚ ਹੋਰ ਨਾਵਾਂ ਵਿੱਚ ਥਲਪਤੀ ਵਿਜੇ (80 ਕਰੋੜ ਰੁਪਏ) ਅਤੇ ਸਲਮਾਨ ਖਾਨ (75 ਕਰੋੜ ਰੁਪਏ) ਸ਼ਾਮਲ ਹਨ।
ਇਹ ਵੀ ਪੜ੍ਹੋ : ਯੁੱਧ ਨਸ਼ਿਆਂ ਵਿਰੁੱਧ, ਸੰਗਰੂਰ ‘ਚ 2 ਨਸ਼ਾ ਤਸਕਰਾਂ ਦੇ ਆਲੀਸ਼ਾਨ ਘਰਾਂ ‘ਤੇ ਚਲਿਆ ਪੀਲਾ ਪੰਜਾ
81 ਸਾਲ ਦੀ ਉਮਰ ‘ਚ ਵੀ ਅਮਿਤਾਭ ਇੰਡਸਟਰੀ ਦੇ ਵੱਡੇ ਨਾਂਵਾਂ ‘ਚੋਂ ਇਕ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਰਜਨੀਕਾਂਤ ਨਾਲ ‘ਵੇਤੈਯਾਨ’ ਵਿੱਚ ਅਤੇ ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੁਕੋਣ ਨਾਲ ‘ਕਲਕੀ 2898 ਐਡ’ ਵਿੱਚ ਕੰਮ ਕੀਤਾ ਹੈ। ਉਹ ਇਸ ਸਮੇਂ ‘ਕੌਨ ਬਣੇਗਾ ਕਰੋੜਪਤੀ 16’ ਦੀ ਮੇਜ਼ਬਾਨੀ ਕਰ ਰਹੇ ਹਨ ਅਤੇ ਅਗਲੇ ਸੀਜ਼ਨ ਲਈ ਉਨ੍ਹਾਂ ਦੀ ਵਾਪਸੀ ਵੀ ਪੱਕੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
