Amrinder gill’s album JUDAA-3 : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ,ਅਦਾਕਾਰ ਅਤੇ ਫ਼ਿਲਮ ਨਿਰਮਾਤਾ ਅਮਰਿੰਦਰ ਗਿੱਲ ਆਪਣੇ ਵੱਖਰੇ ਅੰਦਾਜ਼ ਨਾਲ ਦਰਸ਼ਕਾਂ ਦਾ ਮਨ ਸ਼ੁਰੂ ਤੋਂ ਮੋਹ ਰਹੇ ਹਨ। ਦਰਸ਼ਕਾਂ ਨੂੰ ਉਹਨਾਂ ਨੇ ਆਪਣੇ ਗਾਇਕੀ ਦੀ ਰੂਹ ਨਾਲ ਜੋੜਿਆ ਹੋਇਆ ਹੈ । ਉਹਨਾਂ ਦੇ ਪ੍ਰਸ਼ੰਸਕ ਅਕਸਰ ਹੀ ਉਹਨਾਂ ਦੇ ਗੀਤਾਂ ਦਾ ਅਤੇ ਫ਼ਿਲਮਾਂ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
2011 ਵਿਚ ਆਈ ਉਹਨਾਂ ਦੀ ਐਲਬਮ “ਜੁਦਾ” ਸਤਵੀਂ ਸਟੂਡੀਓ ਐਲਬਮ ਸੀ। ਜਿਸਨੇ ਨੂੰ ਦਰਸ਼ਕਾਂ ਦੇ ਨੇ ਬਹੁਤ ਪਿਆਰ ਦਿੱਤਾ । ਇਸ ਐਲਬਮ ਦੇ ਬਹੁਤ ਸਾਰੇ ਗੀਤ ਦਰਸ਼ਕਾਂ ਦੇ ਮਨਾਂ ਵਿਚ ਅੱਜ ਵੀ ਵਸੇ ਹੋਏ ਹਨ। 2012 ਵਿਚ, ਜੁਦਾ ਨੂੰ ‘ਬ੍ਰਿਟ ਏਸ਼ੀਆ ਸੰਗੀਤ ਪੁਰਸਕਾਰ’ ਦਾ ਸਰਬੋਤਮ ਐਲਬਮ ਐਵਾਰਡ ਮਿਲਿਆ।ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡਜ਼ ਵਿਖੇ ਸਰਬੋਤਮ ਰੋਮਾਂਟਿਕ ਬੈਲਡ ਨਾਲ ਨਵਾਜਿਆ ਗਿਆ। ਐਲਬਮ ਦੇ ਤਿੰਨ ਗਾਣੇ, “ਕੀ ਸਮਝਾਈਏ”,“ਯਾਰੀਆਂ” ਅਤੇ “ਜੁਦਾਆ” ਯੂਕੇ ਏਸ਼ੀਅਨ ਮਿਊਜ਼ਿਕ ਲਿਸਟ ਵਿਚ ਸਭ ਤੋਂ ਉੱਤੇ ਪਹੁੰਚ ਚੁਕੇ ਸਨ।
‘ਜੁਦਾ’ ਦੀ ਕਾਮਯਾਬੀ ਦੇ ਬਾਅਦ, ਅਮਰਿੰਦਰ ਗਿੱਲ ਨੇ ਇਸਦਾ ਸੀਕੁਅਲ ਜੁਦਾ 2 ਰਿਲੀਜ਼ ਕੀਤਾ। ਐਲਬਮ ਨੂੰ Dr. zeus ਅਤੇ ਬਿਲਾਲ ਸਈਅਦ ਨੇ ਤਿਆਰ ਕੀਤਾ ਸੀ ਜਦੋਂ ਕਿ ਬੋਲ ਬਿਲਾਲ ਸਈਅਦ , ਜੀਤ ਸਲਾਲਾ, ਬਿੱਟੂ ਚੀਮਾ, ਹੈਪੀ ਰਾਏਕੋਟੀ, ਅਲਫਾਜ, ਹਿੰਮਤ ਜੀਤ ਸਿੰਘ ਅਤੇ ਚਰਨ ਲਖਾਰੀ ਨੇ ਲਿਖੇ ਸਨ। ਐਲਬਮ 24 ਜਨਵਰੀ 2014 ਨੂੰ ਡਿਜੀਟਲ ਮੀਡੀਆ ‘ਤੇ ਜਾਰੀ ਕੀਤੀ ਗਈ ਸੀ। ਇਸ ਦੇ ਰਿਲੀਜ਼ ਹੋਣ ਤੇ ਗਾਣਾ “ਮੇਰਾ ਦੀਵਾਨਾਪਨ” ਏਸ਼ੀਅਨ ਸੰਗੀਤ ਚਾਰਟ ਵਿੱਚ ਸਭ ਤੋਂ ਉੱਪਰ ਸੀ। ਨਾਲ ਹੀ, ਗੀਤ ਅੱਠ ਹਫ਼ਤਿਆਂ ਤੋਂ ਵੱਧ ਇਸ ਚਾਰਟ ਵਿਚ ਰਿਹਾ। ਐਲਬਮ ਤੋਂ “ਪੇਂਡੂ” ਵੀ ਚਾਰਟ ਵਿਚ ਦਾਖਲ ਹੋਇਆ। “ਮੇਰਾ ਦੀਵਾਨਾਪਨ” ਅਤੇ “ਪੇਂਡੂ” ਵੀ ਐਪਲ ਮਿਊਜ਼ਿਕ ਦੀਆਂ ਪੰਜਾਬੀ ਜ਼ਰੂਰੀ ਪਲੇਲਿਸਟ ਵਿੱਚ ਸ਼ਾਮਲ ਸੀ। ਇਸ ਐਲਬਮ ਨੇ ਸਾਲ ਦੀ ਸਭ ਤੋਂ ਵਧੀਆ ਐਲਬਮ ਦਾ ਖਿਤਾਬ ਹਾਸਿਲ ਕੀਤਾ। ਅਮਰਿੰਦਰ ਗਿੱਲ ਨੂੰ ਵਧੀਆ ਪੌਪ ਵੋਕਲਿਸਟ ਪੁਰਸ਼ ਦੇ ਖਿਤਾਬ ਨਾਲ ਵੀ ਨਵਾਜਿਆ ਗਿਆ। ਅਮਰਿੰਦਰ ਗਿੱਲ “ਡਾਇਰੀ” ਗੀਤ ਨੂੰ ਸਰਬੋਤਮ ਸੰਗੀਤ ਵੀਡੀਓ ਦਾ ਸਨਮਾਨ ਦਿੱਤਾ ਗਿਆ।
ਇਹ ਵੀ ਦੇਖੋ : ਕੱਲਾ ਟਰੈਕਟਰ ‘ਤੇ ਜਾ ਕੇ ਵਿਆਹ ਲਿਆਇਆ ਲਾੜੀ, ਟਰੈਕਟਰ ‘ਤੇ ਬੈਠੀ ਸੱਜਰੀ ਜੋੜੀ ਨਾਲ ਖਾਸ ਗੱਲਬਾਤ