Another new face is going : ਪੰਜਾਬੀ ਇੰਡਸਟਰੀ ਨੇ ਹੁਣ ਤੱਕ ਬਹੁਤ ਨਾਮ ਕਮਾਇਆ ਹੈ ਤੇ ਬਹੁਤ ਸਾਰੇ ਨਵੇਂ ਚਿਹਰੇ ਵੀ ਅੱਗੇ ਲਿਆਂਦੇ ਹਨ। ਹੁਣ ਇੱਕ ਹੋਰ ਨਵਾਂ ਚਿਹਰਾ ਪ੍ਰਸ਼ੰਸਕਾਂ ਦੇ ਸਾਹਮਣੇ ਜਲਦ ਹੀ ਆਉਣ ਜਾ ਰਿਹਾ ਹੈ। ਜਿਸ ਦਾ ਨਾਮ ਹੈ ਹੈਰੀ ਸਿੱਧੂ। ਜੋ ਕਿ ਆਪਣੀ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਵਿੱਚ ਧਮਾਲਾਂ ਪਾਉਣਗੇ । ਦੱਸਣਯੋਗ ਹੈ ਕਿ ਹੈਰੀ ਸਿੱਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਦੀ ਐੱਮ.ਏ ਕੀਤੀ ਹੋਈ ਹੈ ਤੇ ਕਾਫੀ ਸਾਲ ਉਹਨਾਂ ਨੇ ਥੀਏਟਰ ਵੀ ਕੀਤਾ ਹੋਇਆ ਹੈ। ਕੁੱਝ ਸਾਲ ਉਹ U.K ਵੀ ਸ਼ਿਫਟ ਰਹੇ ਸਨ ਤੇ ਹੁਣ ਉਹ ਪੰਜਾਬੀ ਇੰਡਸਟਰੀ ਰਾਹੀਂ ਵਾਪਸੀ ਕਰਨ ਜਾ ਰਹੇ ਹਨ ਤੇ ਆਪਣੀ ਅਦਾਕਾਰੀ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣਗੇ।
ਦੱਸ ਦੇਈਏ ਕਿ ਹੈਰੀ ਸਿੱਧੂ ਦੀ ਵਾਪਸੀ , ਆਉਣ ਵਾਲੀ ਫਿਲਮ ‘ਫਿਕਰ ਕਰੋ-ਨਾ’ ਫਿਲਮ ਰਾਹੀ ਹੋਵੇਗੀ ਤੇ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਨਵਾਂ ਹੀਰੋ ਮਿਲੇਗਾ। ਇਸ ਫਿਲਮ ਦੇ ਵਿੱਚ ਰਾਜ ਬਰਾੜ ਬੇਟੀ ਸਵਿਤਾਜ ਬਰਾੜ ਹੀਰੋਇਨ ਦਾ ਕਿਰਦਾਰ ਨਿਭਾਏਗੀ। ਦੱਸ ਦੇਈਏ ਕਿ ਸਵਿਤਾਜ ਬਰਾੜ ਦਾ ਹਾਲ ਹੀ ਵਿੱਚ ਐਮੀ ਵਿਰਕ ਦੇ ਨਾਲ ਇੱਕ ਗੀਤ ਆਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ। ਇਸ ਫਿਲਮ ਦੇ ਵਿੱਚ ਬਾਕੀ ਕਾਸ੍ਟ ਦੇ ਵਿੱਚ ਬੀ.ਐਮ ਸ਼ਰਮਾ ,ਕਾਕਾ ਕੋਤਗੀ , ਮਨਜੀਤ ਸਿੱਧੂ। ਇਸ ਫਿਲਮ ਦੇ ਨਿਰਦੇਸ਼ਕ ਲਵਤਾਰ ਸਿੰਘ ਸੰਧੂ ਹਨ। ਨਿਰਮਾਤਾ ਗੁਰਪ੍ਰੀਤ ਧਾਲੀਵਾਲ ਤੇ ਮੋਹਣ ਨਾਦਰ ਹਨ। ਇਹ ਫਿਲਮ ਰਾਜੂ ਵਰਮਾ ਦੁਆਰਾ ਲਿਖੀ ਗਈ ਹੈ।
ਇਹ ਵੀ ਦੇਖੋ : ਬੈਂਕ ਲੁੱਟ ਕੇ ਵਹੁਟੀ ਲੱਭਦਾ ਫਿਰਦਾ ਸੀ, ਪੁਲਿਸ ਨੇ 4 ਕਰੋੜ ਸਣੇ ਕੀਤਾ ਗ੍ਰਿਫਤਾਰ Live..






















