Arif Lohar death’s fake news : ਆਰਿਫ ਲੋਹਾਰ ਪਾਕਿਸਤਾਨ ਦੇ ਇੱਕ ਪੰਜਾਬੀ ਲੋਕ ਗਾਇਕ ਹਨ । ਉਹਨਾਂ ਦੇ ਲੋਕ ਸੰਗੀਤ ਪੰਜਾਬ ਦੇ ਰਵਾਇਤੀ ਲੋਕ ਵਿਰਾਸਤ ਦਾ ਪ੍ਰਤੀਨਿਧ ਹਨ । ਦੱਸਣਯੋਗ ਹੈ ਕਿ ਆਰਿਫ਼ ਲੋਹਾਰ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਤੇ ਚਾਰੇ ਪਾਸੇ ਫੈਲ ਰਹੀ ਹੈ। ਜਿਸ ਦੇ ਚਲਦੇ ਸਭ ਪ੍ਰਸ਼ੰਸਕ ਇਸਨੂੰ ਸੱਚ ਮੰਨ ਕੇ ਦੁੱਖ ਜਾਹਿਰ ਕਰ ਰਹੇ ਹਨ। ਪਰ ਇਹ ਜਾਣਕਾਰੀ ਸੱਚ ਨਹੀਂ ਹੈ। ਆਰਿਫ਼ ਲੋਹਾਰ ਨਹੀਂ ਬਲਕਿ ਉਹਨਾਂ ਦੀ ਪਤਨੀ ਨੇ ਐਤਵਾਰ ਨੂੰ ਲਾਹੌਰ ਵਿੱਚ ਆਖਰੀ ਸਾਹ ਲਿਆ ।
ਜਾਣਕਾਰੀ ਅਨੁਸਾਰ, ਸੰਗੀਤਕਾਰ ਦੀ ਪਤਨੀ ਨੂੰ ਬੁਖਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਹਸਪਤਾਲ ਦਾਖਲ ਕਰਵਾਇਆ। ਸ਼ਨੀਵਾਰ ਨੂੰ ਆਰਿਫ਼ ਲੋਹਾਰ ਦੀ ਪਤਨੀ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਵੈਂਟੀਲੇਟਰ ਲਿਜਾਇਆ ਗਿਆ । ਉਸ ਨੂੰ ਐਤਵਾਰ ਨੂੰ ਲਾਹੌਰ ਵਿੱਚ ਦਫਨਾਇਆ ਗਿਆ । ਸਾਰੇ ਪਾਸੇ ਆਰਿਫ਼ ਲੋਹਾਰ ਦੇ ਦਿਹਾਂਤ ਦੀ ਖ਼ਬਰ ਫੈਲ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਆਰਿਫ਼ ਲੋਹਾਰ ਦੀ ਤਸਵੀਰ ਜਿਸ ਤੇ RIP ਲਿਖਿਆ ਹੋਇਆ ਉਹ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਆਰਿਫ਼ ਪਾਕਿਸਤਾਨ ਦੇ ਮਸ਼ਹੂਰ ਗਾਇਕ ਹਨ ਜੋ ਆਪਣੇ ਸਾਜ ਵਜੋਂ ਖਾਸ ਤੌਰ ਤੇ ਚਿਮਟਾ ਰੱਖਦੇ ਹਨ। ਉਹ ਪ੍ਰਸਿੱਧ ਲੋਕ ਗਾਇਕ ਆਲਮ ਲੋਹਾਰ ਦੇ ਬੇਟੇ ਹਨ।
ਇਹ ਵੀ ਦੇਖੋ : ਦੁੱਖ ਭੰਜਨੀ ਬੇਰੀ ਦਾ ਕੀ ਹੈ ਇਤਿਹਾਸ, ਕੌਣ ਸੀ ਬੀਬੀ ਰਜਨੀ ? ਕਿਵੇਂ ਬਣਿਆ ਹਰਿਮੰਦਰ ਸਾਹਿਬ ?